13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਿੰਡ ਪੱਲੀ-ਝਿੱਕੀ ਵਿਖੇ ਰਾਊਾਡ ਗਲਾਸ ਅਕੈਡਮੀ ਦੇ ਬੱਚਿਆਂ ਨੂੰ ਫੁੱਟਬਾਲ ਖੇਡਣ ਦੀ ਸਿਖ਼ਲਾਈ ਸ਼ੁਰੂ

ਸਵ: ਅਜੀਤ ਸਿੰਘ ਬਡਵਾਲ ਸਟੇਡੀਅਮ ਪੱਲੀ ਝਿੱਕੀ ਵਿਖੇ ਰਾਉਂਡ ਗਲਾਸ ਅਕੈਡਮੀ 'ਚ ਬੱਚਿਆਂ ਦੇ ਖੇਡਣ ਦੀ ਸ਼ੁਰੂਆਤ ਕਰਵਾਉਂਦੇ ਸਤਵੀਰ ਸਿੰਘ ਪੱਲੀ ਝਿੱਕੀ ਤੇ ਸਮੂਹ ਪਤਵੰਤੇ ਸੱਜਣ ਤੇ ਖਿਡਾਰੀ | ਤਸਵੀਰ: ਕੁਲਦੀਪ ਸਿੰਘ ਪਾਬਲਾ <br/> 04-04-2026
ਪੱਲੀ-ਝਿੱਕੀ, 3 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਸਵ: ਅਜੀਤ ਸਿੰਘ ਖੇਡ ਸਟੇਡੀਅਮ ਪੱਲੀ ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ, ਸਮੂਹ ਗ੍ਰਾਮ ਪੰਚਾਇਤ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਲੀ ਝਿੱਕੀ ਨੂੰ ਰਾਉਂਡ ਗਿਲਾਸ ਅਕੈਡਮੀ ਦੇ ਨਾਲ ਨਿਵਾਜਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਬੀਰ ਸਿੰਘ ਪੱਲੀ ਝਿੱਕੀ, ਸਰਪੰਚ ਸਰੂਪ ਸਿੰਘ, ਜਰਨੈਲ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਇਹ ਅਕੈਡਮੀ ਖੋਲ੍ਹਣ ਨਾਲ ਬੱਚਿਆ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਵਧੀਆ ਉਪਰਾਲਾ ਹੈ | ਇਸ ਅਕੈਡਮੀ ਵਿੱਚ ਬੱਚਿਆਂ ਦੇ ਖੇਡਣ ਦੀ ਸ਼ੁਰੂਆਤ ਗਿਆਨੀ ਗੁਰਪ੍ਰੀਤ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ | ਉਹਨਾਂ ਦੱਸਿਆ ਕਿ ਸਾਡੇ ਐਨ.ਆਰ.ਆਈ ਵੀਰਾਂ ਵੱਲੋਂ ਇਕ-ਇਕ ਮਹੀਨੇ ਦੇ ਖਰਚੇ ਦੀ ਜ਼ਿੰਮੇਵਾਰੀ ਲਈ ਗਈ ਹੈ | ਪੱਲੀ ਝਿੱਕੀ ਨੇ ਕਿਹਾ ਕਿ ਇਸ ਵਿਚ ਐੱਨ.ਆਰ.ਆਈ. ਵੀਰ ਜਸਬੀਰ ਸਿੰਘ ਯੂ. ਐੱਸ. ਏ. ਅਤੇ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਪੱਲੀ ਝਿੱਕੀ, ਜਸਬੀਰ ਸਿੰਘ ਬਡਵਾਲ ਕੈਨੇਡਾ, ਰਜਿੰਦਰ ਸਿੰਘ ਕਾਲਾ ਯੂ.ਕੇ. ਅਤੇ ਤਜਿੰਦਰ ਸਿੰਘ ਪਾਬਲਾ ਯੂ.ਕੇ, ਬਲਕਾਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਬਾਈ ਯੂ. ਐੱਸ. ਏ ਅਤੇ ਸੱਤੀ ਯੂ. ਐੱਸ. ਏ., ਜਸਵੰਤ ਸਿੰਘ ਜੱਸਾ ਗਿੱਦਾ ਯੂ.ਐੱਸ.ਏ., ਬਲਬੀਰ ਸਿੰਘ ਅਕਾਲੀ ਯੂ.ਐੱਸ.ਏ, ਹਰਪਾਲ ਸਿੰਘ ਪਾਲਾ ਬਡਵਾਲ ਯੂ.ਐਸ.ਏ., ਬਾਬਾ ਸਤਪਾਲ ਸਿੰਘ ਅਤੇ ਚਰਨਜੀਤ ਸਿੰਘ ਲਾਡੀ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲੇ, ਸਰੂਪ ਸਿੰਘ ਇਟਲੀ ਅਤੇ ਬਲਵੀਰ ਸਿੰਘ ਇਟਲੀ, ਲੱਕੀ ਯੂ.ਐੱਸ.ਏ. ਅਤੇ ਨੰਨੀ ਯੂ.ਐੱਸ.ਏ., ਬਗੀਰਥ ਲਾਲ ਅਤੇ ਮਨਦੀਪ ਕੁਮਾਰ ਯੂ.ਐਸ.ਏ ਵੀਰਾਂ ਵੱਲੋਂ ਸਹਿਯੋਗ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਅਕੈਡਮੀ ਦੀ ਜਿੰਮੇਵਾਰੀ ਸਤਵੰਤ ਸਿੰਘ ਗੋਰਾ ਕੋਚ ਜੋ ਕਿ ਥੋੜੇ ਦਿਨ ਪਹਿਲਾਂ ਹੀ ਆਲ ਇੰਡੀਆ ਨੈਸ਼ਨਲ ਰੈਫਰੀ ਚੁਣਿਆ ਗਿਆ ਸੀ ਨੂੰ ਸੌਂਪੀ ਗਈ ਹੈ | ਇਸ ਅਕੈਡਮੀ ਵਿੱਚ ਛੋਟੇ ਬੱਚੇ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਸਤਵੀਰ ਸਿੰਘ ਪੱਲੀ ਝਿੱਕੀ, ਸਰਪੰਚ ਸਰੂਪ ਸਿੰਘ, ਜਰਨੈਲ ਸਿੰਘ ਪੱਲੀ ਝਿੱਕੀ, ਬਲਕਾਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਬਾਈ ਯੂ ਐਸ ਏ, ਸਰੂਪ ਸਿੰਘ ਇੱਟਲੀ, ਤਰਸੇਮ ਲਾਲ ਪੰਚ, ਪਰਮਜੀਤ ਸਿੰਘ ਖਾਲਸਾ, ਮਨਜਿੰਦਰ ਸਿੰਘ ਪਾਬਲਾ, ਸਾਹਿਬ ਸਿੰਘ ਸੱਬਾ ਪੰਚ, ਸਰੂਪ ਸਿੰਘ ਇਟਲੀ, ਜਰਨੈਲ ਸਿੰਘ ਰਾਣਾ, ਕੁਲਵਿੰਦਰ ਸਿੰਘ, ਗਿਆਨੀ ਗੁਰਪ੍ਰੀਤ ਸਿੰਘ, ਅਮਨ ਬਡਵਾਲ, ਤਰਸੇਮ ਲਾਲ ਪੰਚ, ਬਲਵੀਰ ਸਿੰਘ ਪੰਚ, ਗੌਰਵ ਸੋਹਲ ਸਮੂਹ ਨੌਜਵਾਨ ਹਾਜ਼ਰ ਸਨ |
ਪਿਛਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਨਰਾਜ਼ ਵਰਕਰਾਂ ਨਾਲ ਸੰਪਰਕ ਕਰਾਂਗੇ- ਸ. ਨਾਮਧਾਰੀ ਅਗਲੀ ਖ਼ਬਰ ਬੰਗਾ ਵਿਖੇ ਸ੍ਰੀ ਹਨੂੰਮਾਨ ਜੀ ਦੀ ਜੈਅੰਤੀ ਮੰਦਰਾਂ 'ਚ ਸ਼ਰਧਾ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।