12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਵਾਂਸ਼ਹਿਰ 'ਚ ਫੁੱਟਬਾਲ ਕਲੱਬ ਨੇ ਫੁੱਟਬਾਲ ਮੈਚ ਕਰਵਾਇਆ

ਅਜੀਤ ਡੈਸਕ 04-04-2026
ਨਵਾਂਸ਼ਹਿਰ, 3 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਸੀਨੀਅਰ ਖਿਡਾਰੀ ਪ੍ਰਵੀਨ ਕੁਮਾਰ ਨੇ ਆਪਣੀ ਦੋਹਤੀ ਮਿਹਰ ਚੌਧਰੀ ਦਾ ਜਨਮ ਹੋਣ ਤੇ ਆਪਣੇ ਜਨਮ ਦਿਨ 'ਤੇ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿੱਚ ਆਰ. ਕੇ. ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਉਂਡ ਵਿੱਚ ਪਿ੍ੰਸੀਪਲ ਡਾਕਟਰ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਕਾਲਜ ਦੀ ਗਰਾਉਂਡ ਵਿੱਚ ਮਨਾਉਂਦਿਆਂ ਫੁੱਟਬਾਲ ਮੈਚ ਕਰਵਾਇਆ | ਤਰਸੇਮ ਲਾਲ ਜੋ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੈਅਰਮੈਨ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਜੋ ਕਲੱਬ ਦੇ ਸੀਨੀਅਰ ਖਿਡਾਰੀ ਹਨ ਅਤੇ ਆਪਣੇ ਜਨਮ ਦਿਨ 'ਤੇ ਨਾਨਾ ਬਣਨ ਦੀ ਖੁਸ਼ੀ ਵਿੱਚ ਫੁੱਟਬਾਲ ਮੈਚ ਕਰਵਾਇਆ |
ਇਹ ਮੈਚ ਅਜੇ ਮਹਿਰਾ ਅਤੇ ਅਵਤਾਰ ਸਿੰਘ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਇਹ ਮੈਚ 1-0 'ਤੇ ਅਜੇ ਮਹਿਰਾ ਦੀ ਟੀਮ ਵੱਲੋਂ ਜਿੱਤ ਲਿਆ ਗਿਆ | ਮੈਚ ਤੋਂ ਬਾਅਦ ਪ੍ਰਧਾਨ ਅਜੇ ਮਹਿਰਾ ਨੇ ਕਿਹਾ ਕਿ ਪ੍ਰਵੀਨ ਕੁਮਾਰ ਜਿੱਥੇ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਹਨ ਉੱਥੇ ਸਾਡੀ ਕਲੱਬ ਨੂੰ ਵੀ ਬਹੁਤ ਸਹਿਯੋਗ ਦੇ ਰਹੇ ਹਨ |
ਤਰਸੇਮ ਲਾਲ ਨੇ ਕਿਹਾ ਕਿ ਸਾਡੀ ਕਲੱਬ ਸ਼ਹੀਦਾਂ ਦੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਯਤਨ ਕਰੇਗੀ | ਇਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸਮੂਹ ਖਿਡਾਰੀਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਹੈਰੋਇਨ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।