12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਾਂਗਟ ਡੀਂਗਰੀਆਂ 'ਚ ਬਾਬਾ ਸਾਹਿਬ ਦੇ ਜਨਮ ਦਿਵਸ ਸਬੰਧੀ ਸਮਾਗਮ 14 ਨੂੰ

ਅਜੀਤ ਡੈਸਕ 04-04-2026
ਘੁੰਮਣਾਂ, 3 ਅਪ੍ਰੈਲ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟ ਡੀਂਗਰੀਆਂ 'ਚ ਡਾ. ਬੀ.ਆਰ ਅੰਬੇਡਕਰ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੀ ਮੀਟਿੰਗ ਕਮਲਜੀਤ ਬੰਗਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਮਲਾ ਦੇਵੀ, ਸਰਪੰਚ ਤੀਰਥਾਂ ਰਾਣੀ ਦੀ ਅਗਵਾਈ 'ਚ ਕੀਤੀ ਗਈ | ਜਿਸ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ 14 ਅਪ੍ਰੈਲ ਰਾਤ ਨੂੰ ਸ਼ਾਹ ਸਿਸਟਰ ਗਾਇਕਾ ਡਾ.ਬੀ. ਆਰ ਅੰਬੇਡਕਰ ਦੇ ਜੀਵਨ 'ਤੇ ਰਚਨਾਵਾਂ ਪੇਸ਼ ਕਰਾਉਣ ਦਾ ਮਤਾ ਪਾਸ ਕੀਤਾ ਗਿਆ | ਇਸ ਸਮਾਗਮ 'ਚ ਪ੍ਰਮੁੱਖ ਸ਼ਖਸ਼ੀਅਤਾਂ ਦਾ ਮਾਣ ਸਨਮਾਨ ਹੋਵੇਗਾ | ਇਸ ਮੀਟਿੰਗ 'ਚ ਚੈਨ ਰਾਮ ਬੰਗਾ, ਮਨੋਹਰ ਲਾਲ, ਸੁਰਿੰਦਰ ਕੁਮਾਰ, ਗੁਰਦੀਪ ਰਾਮ ਪੰਚ, ਸ਼ਿੰਦਾ, ਜਗਦੀਸ਼ ਕੁਮਾਰ ਲਾਡੀ, ਕਮਲਜੀਤ ਦੜੋਚ, ਪ੍ਰੇਮ ਲਾਲ ਮਾਸਟਰ ਦੇਸ਼ ਰਾਜ ਤੇ ਜਸਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਪ੍ਰਕਾਸ਼ ਮਾਡਲ ਸਕੂਲ ਨਵਾਂਸ਼ਹਿਰ 'ਚ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।