12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੇ. ਸੀ. ਕਾਲਜ ਆਫ਼ ਫਾਰਮੇਸੀ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 11-04-2026
ਨਵਾਂਸ਼ਹਿਰ, 10 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕੇ. ਸੀ. ਕਾਲਜ ਆਫ਼ ਫਾਰਮੇਸੀ ਦਾ ਨਵੰਬਰ-ਦਸੰਬਰ 2025 ਦੀ ਪ੍ਰੀਖਿਆਵਾਂ ਦੇ ਐਲਾਨੇ ਗਏ ਬੀ.ਫਾਰਮਾ (ਚਾਰ ਸਾਲਾ ਡਿਗਰੀ) ਦੇ ਪਹਿਲੇ ਅਤੇ ਪੰਜਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ | ਕਾਲਜ ਦੇ ਮੁਖੀ ਡਾ. ਏ. ਸੀ. ਰਾਣਾ ਅਤੇ ਅਮਨਜੋਤ ਨੇ ਦੱਸਿਆ ਕਿ ਪਹਿਲੇ ਸਮੈਸਟਰ 'ਚ ਰਮਨਦੀਪ ਕੌਰ ਨੇ 8.83 ਐੱਸ.ਜੀ.ਪੀ.ਏ. (ਸਮੈਸਟਰ ਗ੍ਰੇਡ ਪੁਆਇੰਟ ਅੇਵਰੇਜ) ਲੈ ਕੇ ਕਾਲਜ 'ਚ ਪਹਿਲਾ ਸਥਾਨ, ਰਾਹੁਲ ਸ਼ਰਮਾ ਨੇ 8.17 ਐੱਸ.ਜੀ.ਪੀ.ਏ. ਨਾਲ ਦੂਜਾ ਸਥਾਨ ਅਤੇ ਹਿਨਾ ਦੇਵੀ ਨੇ 8.10 ਐੱਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹੀ ਤੀਜੇ ਸਮੈਸਟਰ 'ਚ ਗਗਨਪ੍ਰੀਤ ਕੌਰ ਨੇ 9.08 ਐੱਸ.ਜੀ.ਪੀ.ਏ. ਲੈ ਕੇ ਕਾਲਜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਐਲਨਪ੍ਰੀਤ ਕੌਰ ਅਤੇ ਗੁਰਲੀਨ ਸਿੰਘ ਨੇ 9.9 ਐੱਸ.ਜੀ.ਪੀ.ਏ. ਲੈ ਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੁਖਮਨ ਕੌਰ ਅਤੇ ਦਿਲਕੀਰਤ ਸਿੰਘ ਚੀਮਾ ਨੇ 8.92 ਐੱਸ.ਜੀ.ਪੀ.ਏ. ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਫਾਰਮੇਸੀ ਕਾਲਜ ਮੁਖੀ ਅਮਨਜੋਤ ਤੇ ਸਟਾਫ਼ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸਵ. ਗਿਆਨ ਸਿੰਘ ਥਾਂਦੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਅਗਲੀ ਖ਼ਬਰ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।