12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਿਦਿਆਥੀਆਂ ਦਾ ਸਿੱਖਿਆਤਮਕ ਟੂਰ ਲਗਵਾਇਆ

ਅਜੀਤ ਡੈਸਕ 11-04-2026
ਬਲਾਚੌਰ, 10 ਅਪ੍ਰੈਲ (ਨਰੇਸ਼ ਧੌਲ)-ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਡੀਨ ਡਾ. ਮਨਮੋਹਨਜੀਤ ਸਿੰਘ ਦੀ ਅਗਵਾਈ 'ਚ ਵਿਦਿਆਥੀਆਂ ਦਾ ਹਿਮਾਚਲ ਪ੍ਰਦੇਸ਼ ਦਾ ਚਾਰ ਦਿਨਾਂ ਦਾ ਸਿੱਖਿਆਤਮਕ ਟੂਰ ਲਗਵਾਇਆ ਗਿਆ | ਟੂਰ ਦੀ ਸ਼ੁਰੂਆਤ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਤੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਨਾਲ ਕੀਤੀ ਗਈ | ਟੀਮ ਨੇ ਪਾਉਂਟਾ ਸਾਹਿਬ ਦੇ ਦਰਸ਼ਨ ਕੀਤੇ, ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇਕ ਇਤਿਹਾਸਕ ਸਥਾਨ ਹੈ | ਵਿਦਿਆਰਥੀਆਂ ਨੇ ਨੇੜਲੇ ਗੁਰਦੁਆਰਿਆਂ ਜਿਵੇ ਕਿ ਕਵੀ ਦਰਬਾਰ ਅਸਥਾਨ, ਗੁਰਦੁਆਰਾ ਦਸਤਾਰ ਅਸਥਾਨ, ਗੁਰਦੁਆਰਾ ਸ੍ਰੀ ਕਿਰਪਾਲ ਸ਼ਿਲਾ ਅਤੇ ਗੁਰਦੁਆਰਾ ਭੰਗਾਣੀ ਸਾਹਿਬ ਦਾ ਵੀ ਦੌਰਾ ਕੀਤਾ | ਉਸ ਉਪਰੰਤ ਵਿਦਿਆਰਥੀ ਗੁਰਦੁਆਰਾ ਸ੍ਰੀ ਦਸਮੇਸ਼ ਅਸਥਾਨ ਪਾਤਸ਼ਾਹੀ ਦਸਵੀਂ, ਨਾਹਨ ਵਿਖੇ ਪਹੁੰਚੇ | ਇਸ ਤੋਂ ਬਾਅਦ ਟੀਮ ਬੜੂ ਸਾਹਿਬ ਗਈ, ਜੋ 'ਵੈਲੀ ਆਫ ਡਿਵਾਈਨ ਪੀਸ' ਵਜੋਂ ਪ੍ਰਸਿੱਧ ਹੈ | ਇੱਥੇ ਵਿਦਿਆਰਥੀਆਂ ਨੇ ਕੁਦਰਤੀ ਅਧਿਆਤਮਨ ਵਾਤਾਵਰਨ ਦਾ ਅਨੰਦ ਮਾਣਿਆ ਤੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ | ਵਿਦਿਆਰਥੀਆਂ ਨੇ ਸਕੂਲ, ਲੈਬੋਰੇਟਰੀਆਂ ਅਤੇ ਲਾਇਬ੍ਰੇਰੀ ਦਾ ਦੌਰਾ ਡਾ. ਬਲਰਾਜ ਸਿੰਘ ਦੀ ਅਗਵਾਈ ਵਿੱਚ ਕੀਤਾ | ਇਸ ਮੌਕੇ ਅਕਾਲ ਟਰੱਸਟ ਦੇ ਚੇਅਰਮੈਨ ਡਾ. ਦਵਿੰਦਰ ਸਿੰਘ ਅਤੇ ਡਾ. ਨੀਲਮ ਕੌਰ ਦੇ ਪ੍ਰੇਰਣਾਦਾਇਕ ਵਿਚਾਰ ਵੀ ਸੁਣੇ | ਉਪਰੰਤ ਇਹ ਟੂਰ ਸ਼ਿਮਲਾ ਪਹੁੰਚਿਆ ਅਤੇ ਅਗਲੇ ਦਿਨ ਵਾਪਸ ਬੱਲੋਵਾਲ ਸੌਂਖੜੀ ਪਹੁੰਚਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਕੁਦਰਤੀ ਤੇ ਅਧਿਆਤਮਕ ਮਾਹੌਲ ਦਾ ਅਨੰਦ ਵੀ ਮਾਣਿਆ |
ਪਿਛਲੀ ਖ਼ਬਰ ਬੇਵਕਤ ਪਏ ਮੀਂਹ ਕਾਰਨ ਪਿੰਡ ਆਦੋਆਣਾ ਵਿਖੇ ਪੱਕੀਆਂ ਫਸਲਾਂ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਵਿੱਦਿਅਕ ਕ੍ਰਾਂਤੀ ਸਮੇਂ ਦੀ ਲੋੜ ਹੈ- ਮਨੀਸ਼ ਸਿਸੋਦੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।