08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੁਲਿਸ ਨੇ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਰ ਕਬਜ਼ੇ 'ਚ ਲਈ

ਅਜੀਤ ਡੈਸਕ 13-04-2026
ਕਾਠਗੜ੍ਹ, 12 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਪੁਲਿਸ ਵਲੋਂ ਸ਼ੱਕੀ ਅਤੇ ਭੈੜੇ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਜਦੋਂ ਪੁਲਿਸ ਪਾਰਟੀ ਕਾਠਗੜ੍ਹ ਮੋੜ ਤੋਂ ਪਿੰਡ ਟੌਂਸਾ ਤੋਂ ਹੁੰਦੇ ਹੋਏ ਬੱਸ ਅੱਡਾ ਰੈਲ ਮਾਜਰਾ ਪਾਸ ਪੁੱਜੇ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕੁਲਦੀਪ ਕੁਮਾਰ ਉਰਫ਼ ਦੀਪੂ ਪੁੱਤਰ ਕਰਮ ਚੰਦ ਵਾਸੀ ਰੈਲ ਮਾਜਰਾ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕਿ ਮਹਿੰਗੇ ਭਾਅ ਵੇਚਦਾ ਹੈ | ਅੱਜ ਵੀ ਉਹ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਅਤੇ ਕੁਲਦੀਪ ਸਿੰਘ ਉਰਫ਼ ਦੀਪੂ ਸਮੇਤ ਨਜਾਇਜ਼ ਸ਼ਰਾਬ ਕਾਬੂ ਆ ਸਕਦਾ ਹੈ | ਇਸ ਇਤਲਾਹ ਤੋਂ ਬਾਅਦ ਪੁਲਿਸ ਇੱਕਦਮ ਹਰਕਤ ਵਿੱਚ ਆ ਗਈ, ਜਦੋਂ ਦੱਸੀ ਜਗ੍ਹਾ ਸ਼ਮਸ਼ਾਨ ਘਾਟ ਆਸਰੋਂ ਪਾਸ ਜਾ ਰੇਡ ਕੀਤੀ ਤਾਂ ਉੱਥੇ ਕੁਲਦੀਪ ਕੁਮਾਰ ਉਰਫ਼ ਦੀਪੂ ਜੋ ਆਪਣੀ ਕਾਲੀ ਕਾਰ ਪੀ.ਬੀ 20 ਐਫ 2768 ਵਿਚ ਥੈਲਾ ਪਲਾਸਟਿਕ ਵਿੱਚ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ | ਉਹ ਪੁਲਿਸ ਪਾਰਟੀ ਨੂੰ ਦੇਖਕੇ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 25 ਬੋਤਲਾਂ ਨਜਾਇਜ਼ ਸ਼ਰਾਬ ਮਾਰਕਾ 999 ਸੁਪਰ ਫਾਈਨ ਵਿਸਕੀ ਚੰਡੀਗੜ੍ਹ ਵਿੱਚ ਵਿਕਣਯੋਗ ਬਰਾਮਦ ਹੋਈ ਹੈ, ਜਿਸ 'ਤੇ ਕਾਠਗੜ੍ਹ ਪੁਲਿਸ ਵਲੋਂ ਕੁਲਦੀਪ ਕੁਮਾਰ ਉਰਫ਼ ਦੀਪੂ ਦੇ ਖ਼ਿਲਾਫ਼ ਮੁਕੱਦਮਾ ਜੁਰਮ 61-1-4 ਐਕਸਾਈਜ਼ ਐਕਟ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ 15 ਨੂੰ - ਕਲਸੀ ਅਗਲੀ ਖ਼ਬਰ ਊਨਾ ਨੇੜੇ ਸੜਕ ਹਾਦਸੇ 'ਚ ਬੰਗਾ ਦੀ ਲੜਕੀ ਦੀ ਹੋਈ ਮÏਤ, ਦੋ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।