08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਰਕਾਰੀ ਸਕੂਲ ਪੱਲੀ ਝਿੱਕੀ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 13-04-2026
ਪੱਲੀ ਝਿੱਕੀ, 12 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਦਾ ਸੈਸ਼ਨ 2025-26 ਦਾ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ ਵਿਚ ਪਹਿਲਾ ਸਥਾਨ ਹਰਪ੍ਰੀਤ ਕੌਰ 83 ਫ਼ੀਸਦੀ, ਦੂਸਰਾ ਸਥਾਨ ਮਨਿੰਦਰ ਸਿੰਘ 80 ਫੀਸਦੀ, ਤੀਸਰਾ ਸਥਾਨ ਸਾਹਿਲ 78 ਫ਼ੀਸਦੀ ਨੇ ਪ੍ਰਾਪਤ ਕੀਤਾ | ਸਕੂਲ ਮੁਖੀ ਸਤਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਵਿੱਚ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਇਆ, ਓਵਰ ਟਾਈਮ ਅਤੇ ਵਾਧੂ ਕਲਾਸਾਂ ਲਗਾ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਾਈ | ਜੇਕਰ ਇਸੇ ਤਰ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕ ਇੱਕਜੁੱਟ ਹੋ ਕੇ ਰਹਿਣਗੇ ਤਾਂ ਵਿਦਿਆਰਥੀ ਜਿਆਦਾ ਚਮਕਣਗੇ | ਇਸੇ ਤਰ੍ਹਾਂ ਹਰਜੀਤ ਸਿੰਘ, ਸਤਵਿੰਦਰ ਕੌਰ, ਤੀਰਥ ਰਾਮ, ਕਮਲ ਪਾਲ, ਕੁਲਦੀਪ ਸਿੰਘ, ਚਰਨਜੀਤ ਕੌਰ, ਸੁਸ਼ਮਲਤਾ, ਸੁਖਦੀਪ ਕੌਰ, ਪ੍ਰਦੀਪ ਕੁਮਾਰ ਤੇ ਅਮਰਜੀਤ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਕਸਬਾ ਮਜਾਰੀ ਦੀਆਂ ਸੰਗਤਾਂ ਵਿਸਾਖੀ 'ਤੇ ਲੰਗਰ ਲਗਾਉਣ ਲਈ ਰਸਦਾਂ ਤੇ ਸਮਾਨ ਲੈ ਕੇ ਹੋਈਆਂ ਰਵਾਨਾ ਅਗਲੀ ਖ਼ਬਰ ਹਰਜੋਤ ਲੋਹਟੀਆ ਵਲੋਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪਿੰਡਾਂ 'ਚ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।