07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲੱਕੀ ਦੀ ਅਗਵਾਈ ਹੇਠ ਸਿਖ਼ਲਾਈ ਕੈਂਪ ਲਗਾਇਆ

ਅਜੀਤ ਡੈਸਕ 13-04-2026
ਬਲਾਚੌਰ, 12 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਬਾਬਾ ਵਿਸ਼ਵਕਰਮਾ ਸਕੂਲ ਬਲਾਚੌਰ ਵਿਖੇ ਪੰਡਿਤ ਦੀਨ ਦਿਆਲ ਉਪਾਧਿਆਇ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਆਪਣੇ ਸੰਬੋਧਨ ਵਿਚ ਪ੍ਰਧਾਨ ਲੱਕੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਕੈਂਪ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਤੇ ਉਨ੍ਹਾਂ ਨੂੰ ਸੰਗਠਨਾਤਮਕ ਤੌਰ 'ਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸੀਨੀਅਰ ਆਗੂ ਵਰਿੰਦਰ ਕੌਰ ਥਾਂਦੀ ਵੱਲੋਂ ਭਾਜਪਾ ਦਾ ਇਤਿਹਾਸ ਅਤੇ ਇਸਦਾ ਵਿਕਾਸ ਵਿਸਥਾਰ ਨਾਲ ਸਾਹਮਣੇ ਰੱਖਿਆ ਗਿਆ | ਉਨ੍ਹਾਂ ਦੱਸਿਆ ਕਿ ਕਿਵੇਂ ਪਾਰਟੀ ਨੇ ਆਪਣੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਮਜ਼ਬੂਤੀ ਲਈ ਕੀ-ਕੀ ਯੋਗਦਾਨ ਪਾਏ | ਸੰਜੀਵ ਭਾਰਦਵਾਜ ਵੱਲੋਂ ਪਾਰਟੀ ਦੀ ਵਿਚਾਰਧਾਰਾ 'ਤੇ ਰੋਸ਼ਨੀ ਪਾਈ ਗਈ | ਉਨ੍ਹਾਂ ਨੇ ਦੱਸਿਆ ਕਿ ਭਾਜਪਾ ਦੀ ਵਿਚਾਰਧਾਰਾ ਰਾਸ਼ਟਰਵਾਦ, ਸੇਵਾ ਅਤੇ ਸੱਭਿਆਚਾਰਕ ਮੁੱਲਾਂ 'ਤੇ ਆਧਾਰਿਤ ਹੈ | ਇਸ ਦੇ ਨਾਲ ਹੀ ਚੌਧਰੀ ਵਰਿੰਦਰ ਭੁੰਬਲਾ ਵਲੋਂ 'ਪੰਜ ਪਰਿਵਰਤਨ' ਵਿਸ਼ੇ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਇਸਦੀ ਅਹਿਮੀਅਤ ਬਾਰੇ ਵਰਕਰਾਂ ਨੂੰ ਸਮਝਾਇਆ ਗਿਆ | ਦਿਨੇਸ਼ ਭਾਰਦਵਾਜ ਨੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਚਰਚਾ ਕਰਦਿਆਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਅਮਨ ਰਾਣਾ ਅਤੇ ਵਿਸ਼ਾਲ ਸ਼ਰਮਾ ਵਲੋਂ ਵੀ ਵੱਖ-ਵੱਖ ਸੰਗਠਨਾਤਮਕ ਤੇ ਰਾਜਨੀਤਿਕ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ | ਕੈਂਪ ਵਿਚ ਮੌਜੂਦ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਅਤੇ ਘਰ-ਘਰ ਤੱਕ ਪਾਰਟੀ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਿਰੀ ਰਾਮ ਟੌਂਸਾ, ਕਮਲ ਸ਼ਰਮਾ, ਰਾਜ ਖਟਾਣਾ, ਪਰਵੀਨ ਪੁਰੀ, ਨਰਿੰਦਰ ਸੂਦਨ, ਪੰਡਿਤ ਬਲਰਾਮ ਕਿ੍ਸ਼ਨ, ਰਾਜੂ ਆਨੰਦ, ਪੰਕਜ਼ ਕੁਮਾਰ ਯੁਵਾ ਮੋਰਚਾ, ਨੰਦ ਕਿਸ਼ੋਰ, ਜਸਵੰਤ ਸਿੰਘ, ਮਨੋਹਰ ਲਾਲ ਅਨੰਦ, ਪੰਕਜ਼ ਰਾਣਾ ਬੇਗਮਪੁਰ, ਬਾਬਾ ਗੁਰਮੀਤ ਸਿੰਘ ਬਕਾਪੁਰ, ਰਵੀ ਰਾਣਾ, ਸੁਭਾਸ਼ ਰਾਣਾ, ਬਿੱਲੂ ਪੰਡਿਤ ਥੋਪੀਆ, ਵਿੱਕੀ ਚੇਚੀ, ਨਰੇਸ਼ ਬਾਗੋਵਾਲ, ਵਿਜੇ ਟਕਾਰਲਾ, ਬਿੰਦਰ ਟਕਾਰਲਾ, ਭਾਸਕਰ ਪਾਠਕ, ਸੁਰਿੰਦਰ ਪਾਲ ਵਰਮਾ, ਨਰੇਸ਼ ਰਾਵਲ, ਮੁਨੀਸ਼ ਅਗਨੀਹੋਤਰੀ, ਹਨੀ ਰੱਤੇਵਾਲ ਤੇ ਬਹੁ-ਗਿਣਤੀ ਕਾਰਜਕਰਤਾ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੋ. ਗੁਰੂਦੇਵ ਸੈਣੀ ਦੀ ਯਾਦ 'ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਅਵਤਾਰ ਸਿੰਘ ਸਿੱਧੂ ਗੁਣਾਚੌਰ ਸੇਵਾ ਸੁਸਾਇਟੀ ਬੰਗਾ ਦੇ ਪ੍ਰੋਜੈਕਟ ਮੈਨੇਜਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।