07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਵੇਂ ਵਿੱਤੀ ਸਕੇਲ ਨਾਲ ਕਿਸਾਨਾਂ ਦੀ ਆਮਦਨ ਵਧੇਗੀ- ਜਾਡਲੀ

ਅਜੀਤ ਡੈਸਕ 13-04-2026
ਮਜਾਰੀ/ਸਾਹਿਬਾ, 12 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਰਾਜ ਵਿਚ ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੇ ਨਵੇਂ ਸਕੇਲ ਆਫ ਫਾਇਨਾਂਸ ਜਾਰੀ ਹੋਣ 'ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਰਾਜ ਕੁਮਾਰ ਜਾਡਲੀ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਹੋਏ ਫੈਸਲੇ ਦੀ ਸ਼ਲਾਘਾ ਕੀਤੀ | ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਜਾਡਲੀ ਕਿਹਾ ਕਿ ਸਕੇਲ ਆਫ ਫਾਇਨਾਂਸ ਵਿੱਚ ਕੀਤੇ ਗਏ ਵਾਧੇ ਨਾਲ ਪਸ਼ੂ ਪਾਲਣ ਅਤੇ ਬਾਗਬਾਨੀ ਵਰਗੇ ਸਹਾਇਕ ਧੰਦੇ ਕੇ. ਸੀ. ਸੀ. ਸਕੀਮ ਦੇ ਦਾਇਰੇ ਵਿੱਚ ਲਿਆਂਦੇ ਜਾਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ | ਇਹ ਵੀ ਦੱਸਿਆ ਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਵਿੱਤੀ ਹਾਲਤ ਇਸ ਫੈਸਲੇ ਨਾਲ ਹੋਰ ਮਜ਼ਬੂਤ ਹੋਵੇਗੀ | ਕਿਸਾਨਾਂ ਵਿੱਚ ਵੀ ਇਸ ਫੈਸਲੇ ਨਾਲ ਖੁਸ਼ੀ ਦੀ ਲਹਿਰ ਹੈ | ਇਹੋ ਜਿਹੇ ਫੈਸਲਿਆਂ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਵੇਗਾ | ਉਨ੍ਹਾਂ ਨਾਲ ਗੁਰਮੀਤ ਘਟਾਰੋਂ, ਤਲਵਿੰਦਰ ਕਰਿਆਮ, ਬਲਦੀਪ ਸਿੰਘ, ਸ਼ਿੰਗਾਰਾ ਲੰਗੇਰੀ, ਪਰਮਿੰਦਰ ਕਲੇਰਾਂ, ਪਰਮਜੀਤ ਮਾਹੀਂ, ਇਕਬਾਲ ਕਾਹਮਾ, ਅਮਨ ਭਾਰਤਵਾਜ, ਹਰਦੀਪ ਭੂੰਮਲਾ, ਅਮਰਜੀਤ ਜੀਂਦੋਵਾਲ ਹਾਜ਼ਰ ਸਨ |
ਪਿਛਲੀ ਖ਼ਬਰ ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਤੇ ਲਿੰਕ ਰੋਡਾਂ 'ਤੇ ਤੂੜੀ ਦੇ ਭੁੰਗਾਂ ਕਾਰਨ ਹੋ ਰਹੀ ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਵਿਸਾਖੀ ਮੌਕੇ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨਾਂ ਲਈ ਬੰਗਾ ਤੋਂ ਗਏ ਯਾਤਰੂ ਬੇਰੰਗ ਪਰਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।