15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 18-04-2026
ਔੜ/ਝਿੰਗੜਾਂ, 17 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਵਲੋਂ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਧਾਰਮਿਕ ਆਰਥਿਕ ਅਤੇ ਸਮਾਜਿਕ ਪਰਿਵਰਤਨ ਦਾ ਝੰਡਾ ਬੁਲੰਦ ਕਰਨ ਵਾਲੇ ਮਹਾਨ ਰਹਿਬਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਬੀ. ਆਰ ਅੰਬੇਡਕਰ ਮਾਰਕੀਟ ਨੇੜੇ ਬੱਸ ਅੱਡਾ ਵਿਖੇ ਬਣੇ ਉਨ੍ਹਾਂ ਦੇ ਆਦਮ ਕੱਦ ਬੁੱਤ 'ਤੇ ਪ੍ਰਧਾਨ ਪੁਰਸ਼ੋਤਮ ਲਾਲ, ਅੰਮਿ੍ਤ ਲਾਲ ਗੁਣਾਚੌਰ, ਵਿਜੈ ਕੁਮਾਰ ਗੁਰੂ ਮੂਸਾਪੁਰ, ਜਨਰਲ ਸਕੱਤਰ ਦੇਸ ਰਾਜ ਰਸੂਲਪੁਰ, ਰਾਜਿੰਦਰ ਪਾਂਡੇ ਚਾਹਲ ਖੁਰਦ, ਰਾਮ ਜੀ ਦਾਸ ਗੁਣਾਚੌਰ, ਪਰਮਜੀਤ ਪੰਮੀ ਲਾਲੋ ਮਜਾਰਾ, ਅਮਰੀਕ ਸਿੰਘ ਢੰਡਾ, ਅਸ਼ੋਕ ਕੁਮਾਰ ਗਹਿਲ ਮਜਾਰੀ, ਹਰਬਿਲਾਸ ਖਮਾਚੋਂ ਆਦਿ ਸਾਥੀ ਮੈਂਬਰਾਂ ਵਲੋਂ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਉਪਰੰਤ ਉਨ੍ਹਾਂ ਰੱਖੇ ਗਏ ਸਮਾਗਮ 'ਚ ਬੈਠੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਦੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਲਗਾਈ ਉਥੇ ਉਨ੍ਹਾਂ ਸਿੱਖਿਆ ਨੂੰ ਸਮਾਜਿਕ ਬਦਲਾਅ ਦਾ ਸਭ ਤੋਂ ਵੱਡਾ ਹਥਿਆਰ ਮੰਨਿਆ | ਇਸ ਮੌਕੇ ਸਮੂਹ ਅਹੁਦੇਦਾਰਾਂ ਵਲੋਂ ਕੇਕ ਕੱਟਣ ਦੀ ਰਸਮ ਅਦਾ ਕਰਦਿਆਂ ਡਾ. ਅੰਬੇਡਕਰ ਦੇ ਜਨਮ ਦਿਨ ਦੀ ਸਮੂਹ ਮੈਡੀਕਲ ਪ੍ਰੈਕਟੀਸ਼ਨਰਾ ਨੂੰ ਵਧਾਈ ਦਿੱਤੀ | ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਨੇ ਸਮਾਗਮ ਵਿੱਚ ਪੁੱਜੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਜੈ ਕੁਮਾਰ ਗੁਰੂ, ਹਰਦੀਪ ਸਿੰਘ, ਕਿ੍ਸ਼ਨ ਚੰਦ, ਦਵਿੰਦਰ ਪਾਲ, ਪਰਮਜੀਤ ਪੰਮੀ, ਹਰਬਿਲਾਸ ਖਮਾਚੋਂ, ਪੰਡਿਤ ਵੀ. ਕੇ. ਜੌਹਲ, ਜਗਦੀਸ਼ ਕਾਹਮਾ, ਜੀਵਨ ਸਿੰਘ ਬੱਲੋਵਾਲ, ਅਨੀਤਾ ਦੇਵੀ, ਸਾਹਿਲ ਖਾਨਖਾਨਾ, ਗੁਰਦਾਵਰ ਰਾਮ,ਕਿ੍ਸ਼ਨ ਕੁਮਾਰ, ਸੂਰਜ ਭੱਟੀ, ਹਰਜਿੰਦਰ ਕੁਮਾਰ, ਹਰਦੀਪ ਸਿੰਘ ਤੇ ਸੁਨੀਲ ਦੱਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।