14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡੇਂਗੂ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਦਿਵਸ ਮਨਾਇਆ

ਸਿਵਲ ਹਸਪਤਾਲ ਮੁਕੰਦਪੁਰ ਵਿਖੇ ਡੇਂਗੂ ਪ੍ਰਤੀ ਜਾਗਰੂਕ ਕਰਦੇ ਸਿਹਤ ਕਰਮੀ | ਤਸਵੀਰ : ਅਮਰੀਕ ਸਿੰਘ ਢੀਂਡਸਾ <br/> 18-04-2026
ਮੁਕੰਦਪੁਰ, 17 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਸਿਹਤ ਵਿਭਾਗ ਮੁਕੰਦਪੁਰ ਦੇ ਐੱਸ.ਐੱਮ.ਓ. ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਡੇਂਗੂ ਦੀ ਰੋਕਥਾਮ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ 'ਚ ਪੈਦਾ ਹੁੰਦਾ ਹੈ | ਡੇਂਗੂ ਹੋ ਜਾਣ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਿਰ ਅਤੇ ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ 'ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਅਤੇ ਮਸੂੜਿਆਂ ਅਤੇ ਨੱਕ 'ਚ ਖੂਨ ਦਾ ਵਗਣਾ ਆਦਿ ਹਨ | ਡੇਂਗੂ ਮੱਛਰ ਤੋਂ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਗਮਲਿਆਂ ਅਤੇ ਫਰਿਜਾਂ ਦੀ ਟਰੇਆਂ ਵਿਚ ਖੜ੍ਹੇ ਪਾਣੀ ਨੂੰ ਹਫ਼ਤੇ 'ਚ ਇਕ ਵਾਰ ਜ਼ਰੂਰ ਸਾਫ਼ ਕਰੀਏ, ਕੱਪੜੇ ਅਜਿਹੇ ਪਹਿਨੀਏ ਕਿ ਸਰੀਰ ਨੂੰ ਪੂਰਾ ਢੱਕ ਸਕੀਏ, ਮੱਛਰਦਾਨੀ ਜਾਂ ਫੇਰ ਮੱਛਰ ਭਜਾਉਣ ਵਾਲੀ ਕਰੀਮ ਦਾ ਇਸਤੇਮਾਲ ਕਰੀਏ, ਟੈਂਕੀਆਂ, ਟਾਇਰ ਅਤੇ ਟੁੱਟੇ ਬਰਤਨਾਂ ਵਿੱਚ ਪਾਣੀ ਨਾ ਖੜ੍ਹਾ ਹੋਣ ਦਈਏ | ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਪ੍ਰੋਗਰਾਮ ਹਰ ਸ਼ੁੱਕਰਵਾਰ ਡਰਾਈ ਡੇ -ਫਰਾਈ ਡੇ ਮਨਾਇਆ ਜਾਂਦਾ ਹੈ ਅਤੇ ਸਾਰਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਸ ਦਿਨ ਆਪਣੇ ਫਿ੍ਜ ਦੀ ਟਰੇ, ਕੂਲਰ, ਗਮਲੇ ਚੰਗੀ ਤਰ੍ਹਾਂ ਸਾਫ਼ ਕਰਨ ਤਾਂ ਜੋ ਸਾਡੇ ਘਰ ਅਤੇ ਆਲੇ-ਦੁਆਲੇ ਡੇਂਗੂ ਦਾ ਲਾਰਵਾ ਨਾ ਪਨਪ ਸਕੇ | ਇਸ ਮੌਕੇ ਹੈਲਥ ਵਰਕਰ ਸਰਬਜੀਤ, ਚਰਨਜੀਤ, ਕਿ੍ਸ਼ਨਾ ਅਤੇ ਨਰਸਿੰਗ ਸਟੂਡੈਂਟਸ ਮੌਜੂਦ ਸਨ |
ਪਿਛਲੀ ਖ਼ਬਰ ਡਾ. ਆਸਾ ਨੰਦ ਆਰੀਆ ਸਕੂਲ 'ਚ ਮਨਾਇਆ ਵਿਸਾਖੀ ਮੇਲਾ ਅਗਲੀ ਖ਼ਬਰ ਮੰਡੇਰਾਂ ਵਿਖੇ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।