28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜਾਤੀ ਸਰਟੀਫਿਕੇਟ ਬਣਾਉਣ ਲਈ ਸੇਵਾ ਕੇਂਦਰਾਂ 'ਤੇ ਲੱਗੇ ਮੇਲੇ

ਅਜੀਤ ਡੈਸਕ 19-04-2026
ਬਹਿਰਾਮ, 18 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਰਕਾਰ ਨੇ ਐੱਸ.ਸੀ ਬੀਬੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਅਤੇ ਜਨਰਲ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਪਰ ਸ਼ਰਤ ਜਾਤੀ ਸਰਟੀਫਿਕੇਟ ਦੀ ਰੱਖਣ 'ਤੇ ਸੇਵਾ ਕੇਂਦਰਾਂ ਵਿੱਚ ਸਵੇਰ ਤੋਂ ਹੀ ਬੀਬੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ | ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਨੇ ਇੱਥੇ ਆਖੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਵਾਕਿਆ ਹੀ ਬੀਬੀਆਂ ਦੀ ਆਰਥਿਕ ਸਹਾਇਤਾ ਕਰਨੀ ਚਾਹੰੁਦੀ ਹੈ, ਤਾਂ ਉਨ੍ਹਾਂ ਦੀ ਹੋ ਰਹੀ ਖੱਜਲ-ਖ਼ੁਆਰੀ ਬੰਦ ਕਰਕੇ ਜਾਤੀ ਸ਼ਰਤ ਹਟਾਕੇ ਸਾਰੀਆਂ ਬੀਬੀਆਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਪਾਏ ਜਾਣ | ਬੰਗਾ ਨੇ ਕਿਹਾ ਕਿ ਸਰਕਾਰ ਨੂੰ ਇਹ ਸ਼ਰਤ ਹਟਾਉਣੀ ਚਾਹੀਦੀ ਹੈ | ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜੇ ਜਾਤ ਸਰਟੀਫਿਕੇਟ ਬਣਿਆ ਹੈ ਉਹ ਹੀ ਮੰਨ ਲੈਣਾ ਚਾਹੀਦਾ ਹੈ, ਕਿਉਂਕਿ ਜਾਤ ਸਰਟੀਫਿਕੇਟ ਤਾਂ ਇੱਕ ਵਾਰੀ ਬਣਦਾ ਜੇ ਪੁਰਾਣਾ ਹੋ ਜਾਵੇ ਤਾਂ ਜਾਤ ਨਹੀਂ ਬਦਲਦੀ ਜਾਤ ਤਾਂ ਉਹੀ ਰਹਿੰਦੀ ਹੈ | ਜ਼ਿਕਰਯੋਗ ਹੈ ਕਿ ਕਈ ਬੀਬੀਆਂ ਤਾਂ ਸਵੇਰ ਅਤੇ ਦੁਪਹਿਰ ਦੀ ਰੋਟੀ ਵੀ ਨਾਲ ਲੈ ਕੇ ਆਉਂਦੀਆਂ ਹਨ | ਮੌਕੇ 'ਤੇ ਮਿਲੀਆਂ ਕੁੱਝ ਬੀਬੀਆਂ ਨੇ ਦੱਸਿਆ ਕਿ ਅਸੀਂ ਤਿੰਨ ਦਿਨ ਤੋਂ ਆ ਰਹੀਆਂ ਹਾਂ, ਪਰ ਸਾਡੀ ਵਾਰੀ ਅੱਜ ਆਈ ਹੈ |
ਪਿਛਲੀ ਖ਼ਬਰ ਡੇਰਾ ਬਾਬਾ ਬੰਨਾ ਰਾਮ ਓਡਰਾ ਵਿਖੇ ਸੰਤ ਬਾਬਾ ਜਸਪਾਲ ਸਿੰਘ ਓਡਰਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਵਿਦਿਆਰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।