21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬਲਾਚੌਰ ਵਿਖੇ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 21-04-2026
ਬਲਾਚੌਰ, 20 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਬ੍ਰਹਾਮਣ ਸਮਾਜ ਵੈੱਲਫੇਅਰ ਸੁਸਾਇਟੀ ਰਜਿ: ਬਲਾਚੌਰ ਵਲੋਂ ਬ੍ਰਹਮਚਾਰੀ ਮੰਦਰ ਬਲਾਚੌਰ ਵਿਖੇ ਭਗਵਾਨ ਪਰਸ਼ੂ ਰਾਮ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਹਵਨ ਪੂਜਾ ਉਪਰੰਤ ਪ੍ਰਸਿੱਧ ਕਥਾ ਵਾਚਕ ਵਿਨੋਦ ਭਾਰਦਵਾਜ ਧਾਮ ਵਰਸਾਨਾ ਮਥੁਰਾ ਵਾਲਿਆਂ ਨੇ ਆਪਣੇ ਕਥਾ ਵਿਚਾਰ ਦੌਰਾਨ ਭਗਵਾਨ ਪਰਸ਼ੂ ਰਾਮ ਦੇ ਜੀਵਨ ਤੇ ਫਲਸਫੇ 'ਤੇ ਰੌਸ਼ਨੀ ਪਾਈ | ਇਸ ਮੌਕੇ ਗੁਰੂ ਕਿ੍ਪਾ ਦਾਸ ਨੇ ਭਗਵਾਨ ਪਰਸ਼ੂ ਰਾਮ ਦੇ ਪ੍ਰਕਾਸ਼ ਉਤਸਵ 'ਤੇ ਬ੍ਰਹਾਮਣ ਸਮਾਜ ਵੱਲੋਂ ਕਰਵਾਏ ਗਏ ਸਮਾਗਮ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਵਿਕਾਸ ਭਾਰਦਵਾਜ ਗੋਲਡੀ ਅਤੇ ਜਨਰਲ ਸਕੱਤਰ ਪਵਨ ਸ਼ਰਮਾ ਨੇ ਆਖਿਆ ਕਿ ਭਗਵਾਨ ਪਰਸ਼ੂ ਰਾਮ ਜੀ ਦੀ ਅਪਾਰ ਕਿ੍ਪਾ ਸਦਕਾ ਭਵਿੱਖ ਵਿਚ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਕਾਸ਼ ਉਤਸਵ ਮਨਾਉਣ ਹਿੱਤ ਰੂਪ ਰੇਖਾ ਉਲੀਕੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਰਾਣਾ ਜਗਦੀਪ ਸਿੰਘ, ਲਲਿਤ ਰਾਣਾ, ਵਿਸ਼ੂ ਰਾਣਾ, ਅਜੇ ਰਾਣਾ ਕੌਂਸਲਰ, ਮਨੋਜ ਕੁਮਾਰ, ਰਾਜੀਵ ਅਨੰਦ, ਯਸ਼ਪਾਲ ਸ਼ਰਮਾ, ਪਰਮਜੀਤ ਰੱਤੇਵਾਲੀਆ, ਪਵਨ ਸ਼ਰਮਾ ਮਹਿੰਦੀਪੁਰ, ਐਡਵੋਕੇਟ ਦਿਨੇਸ਼ ਭਾਰਦਵਾਜ, ਗਗਨਦੀਪ ਰਾਣਾ, ਲੇਖ ਰਾਜ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸੁਸਾਇਟੀ ਵੱਲੋਂ ਜੋਤੀ ਸਰੂਪ ਪਾਠਕ, ਸਲਾਹਕਾਰ ਨੰਦ ਕਿਸ਼ੋਰ ਸ਼ਰਮਾ, ਵਿਨੋਦ ਕੁਮਾਰ, ਰਿਟਾਇਰ ਇੰਸਪੈਕਟਰ ਰਾਜਿੰਦਰ ਕੁਮਾਰ, ਪ੍ਰਸ਼ਾਂਤ ਪਾਠਕ, ਪੰਕਜ ਪਾਠਕ, ਅਸ਼ਵਨੀ ਸ਼ਹਿਜਪਾਲ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਵਿਦਿਆਰਥੀ ਚੇਤਨਾ ਪ੍ਰੀਖਿਆ 2025 ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਤੀਸਰਾ ਜਥਾ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।