ਮਾਹਿਲਪੁਰ, 28 ਅਪ੍ਰੈਲ (ਰਜਿੰਦਰ ਸਿੰਘ)-ਬਾਬਾ ਔਘੜ ਸ੍ਰੀ ਫਹਿਤਨਾਥ ਗਰਲਜ਼ ਕਾਲਜ ਜੇਜੋਂ ਦੁਆਬਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਕੈਂਸਰ ਜਾਂਚ ਅਤੇ ਜਾਗਰੂਕਤਾ ਮੈਗਾ ਕੈਂਪ ਹੁਸਨ ਲਾਲ, ਪ੍ਰਦੀਪ ਡਡਵਾਲ ਵਰਮਨ ਮਿਲ, ਧਰਮਿੰਦਰ ਢਿੱਲੋਂ ਹੈੱਡ ਆਫ਼ ਦਾ ਕੈਂਪ, ਪੰਕਜ ਸਿੰਘ ਸੀ.ਈ.ਓ. ਨਿਮਸ ਮੈਡੀਕਲ ਕਾਲਜ ਜੈਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ ਤੇ ਪ੍ਰਧਾਨ ਚੰਦਰ ਸ਼ੇਖਰ ਖੰਨਾ ਦੀ ਦੇਖ ਰੇਖ ਲਗਾਇਆ | ਇਸ ਕੈਂਪ ਦਾ ਉਦਘਾਟਨ ਵਿਸ਼ੇਸ਼ ਤੌਰ ਪਹੁੰਚੀ ਫੈਸ਼ਪ੍ਰੀਜਮ ਮਿਸ ਇੰਡੀਆ ਐਸ ਮਰਵਾਹਾ ਤੇ ਉਸ ਦੇ ਪਿਤਾ ਤਜਿੰਦਰ ਸਿੰਘ ਨੇ ਕੀਤਾ | ਇਸ ਮੌਕੇ ਡਾ. ਧਰਮਿੰਦਰ, ਡਾ. ਜਸਪ੍ਰੀਤ ਸਿੰਘ, ਡਾ.ਅਭਿਸ਼ੇਕ, ਡਾ. ਅਮਨ, ਡਾ. ਪ੍ਰਭਜੋਤ ਸਿੰਘ, ਡਾ. ਮਨੀ, ਡਾ. ਰਵਦੀਪ, ਡਾ. ਸੁਖਦੇਵ ਤੇ ਕੋਆਰਡੀਨੇਟਰ ਮਿਸ ਮੂਜਾ ਮਾਹੀ ਨੇ ਕਰੀਬ 400 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਸ 'ਚ 23 ਦੀ ਮੀਮੋਗ੍ਰਾਫੀ, 50 ਦੀ ਬੈੱ੍ਰਸਟ ਸਕੈਨ, 77 ਦੀਆਂ ਪੀ.ਐਸ.ਏ, 103 ਦੀ ਬਲੱਡ ਟੈੱਸਟ, 260 ਦੇ ਬੋਨ ਟੈੱਸਟ ਅਤੇ 325 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ 105 ਮਰੀਜ਼ਾਂ ਨੂੰ ਐਨਕਾਂ ਦਿੱਤੀ ਗਈਆ | ਇਸ ਮੌਕੇ ਪਿ੍ੰ. ਕਰਮਜੀਤ ਕੌਰ, ਅਸ਼ਵਨੀ ਖੰਨਾ ਜਨਰਲ ਸੈਕਟਰੀ, ਜੋਤੀ ਭੂਸ਼ਣ ਸੂਦ, ਮੱਖਣ ਸਿੰਘ ਕੋਠੀ, ਇੰਦਰਪਾਲ ਸਿੰਘ ਮਗਿਰੋਵਾਲ, ਅਮਰਜੀਤ ਸਿੰਘ ਭਿੰਦਾ, ਸੰਜੀਵ ਪਚਨੰਗਲਾਂ, ਜਸਵੀਰ ਸਿੰਘ ਮਖਸੂਸਪੁਰ, ਰੀਟਾ ਰਾਣੀ, ਪੂਜਾ ਰਾਣੀ, ਸੰਦੀਪ ਕੌਰ, ਪਿ੍ਅੰਕਾ, ਨੀਲਮ ਤੇ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ |