15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਨੈਸ਼ਨਲ ਹਾਈਵੇ 'ਤੇ ਜਾਂਦੇ ਟਰੈਕਟਰ ਟਰਾਲੀ 'ਚ ਪਿੱਛੋਂ ਵੱਜੀ ਸਕੂਟਰੀ

ਅਜੀਤ ਡੈਸਕ 30-04-2026
ਕਾਠਗੜ/ਰੱਤੇਵਾਲ, 29 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਪਿੰਡ ਬਨਾਂ ਨੇੜੇ ਸ਼੍ਰੀਆਸ਼ ਪੇਪਰ ਮਿੱਲ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਤਾਂ ਉਨ੍ਹਾਂ ਨੇ ਆਪਣੀ ਟੀਮ ਨਾਲ ਤਰੁੰਤ ਜਾ ਕੇ ਦੇਖਿਆ ਇੱਕ ਟਰੈਕਟਰ ਟਰਾਲੀ ਲੋਡ ਹੋ ਕੇ ਸ਼੍ਰੀਆਸ਼ ਪੇਪਰ ਮਿੱਲ ਬਨਾਂ ਤੋਂ ਰੋਪੜ ਸਾਇਡ ਜਾ ਰਿਹਾ ਸੀ, ਜਿਸ ਨੂੰ ਤੀਰਥ ਰਾਮ ਪੁੱਤਰ ਸ਼ੰਕਰ ਦਾਸ ਚਲਾ ਰਿਹਾ ਸੀ ਜਦੋਂ ਇਹ ਟਰੈਕਟਰ ਟਰਾਲੀ ਪੇਪਰ ਮਿੱਲ ਤੋਂ ਥੋੜ੍ਹੀ ਜਿਹੀ ਅੱਗੇ ਗਏ ਤਾਂ ਇਸ ਦੇ ਪਿੱਛੇ ਇੱਕ ਸਕੂਟਰੀ ਆ ਰਹੀ ਜਿਸ ਦਾ ਅਚਾਨਕ ਸਤੁੰਨਲ ਵਿਗੜ ਗਿਆ ਜਿਸ ਨਾਲ ਇਹ ਬੈਟਰੀ ਵਾਲੀ ਸਕੂਟਰੀ ਟਰਾਲੀ ਦੇ ਪਿੱਛੇ ਜਾ ਟਕਰਾਈ, ਜਿਸ ਨਾਲ ਸਕੂਟਰੀ ਚਾਲਕ ਗੰਭੀਰ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਇਲਾਜ ਲਈ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਰਾਹੀ ਇਲਾਜ਼ ਲਈ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਹਾਦਸੇ ਵਿੱਚ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ | ਐਸ.ਐਸ.ਐਫ. ਦੀ ਟੀਮ ਵਲੋਂ ਟਰੈਕਟਰ ਟਰਾਲੀ ਨੂੰ ਸਾਇਡ 'ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਇਸ ਹਾਦਸੇ ਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ |
ਪਿਛਲੀ ਖ਼ਬਰ ਅਕਾਲੀ ਦਲ ਬਾਦਲ ਵਲੋਂ ਬਿਜਲੀ ਵਿਭਾਗ ਵਿਰੁੱਧ ਰੋਸ ਧਰਨਾ ਅੱਜ ਅਗਲੀ ਖ਼ਬਰ ਲੋਹਾ ਨਗਰੀ ਵਿਚ 1 ਮਈ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।