13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬੰਗਾ ਦੇ ਐੱਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਵਿਖੇ ਗਾਹਕਾਂ ਦੀ ਜੁੜੀ ਭਾਰੀ ਭੀੜ

ਅਜੀਤ ਡੈਸਕ 01-05-2026
ਬੰਗਾ, 30 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਕਹਿਰ ਦੀ ਪੈ ਰਹੀ ਗਰਮੀ ਕਾਰਨ ਇਸ ਇਲਾਕੇ ਲਈ ਵਰਦਾਨ ਸਾਬਤ ਹੋ ਰਹੇ ਐੱਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਨਿੱਤ ਦਿਨ ਗਾਹਕਾਂ ਦੀ ਭਾਰੀ ਭੀੜ ਜੁੜ ਰਹੀ ਹੈ | ਭਾਰੀ ਗਰਮੀ ਦੀ ਲਹਿਰ ਚੱਲਣ ਕਰਕੇ ਏਅਰ ਕੰਡੀਸ਼ਨਰਾਂ ਦੀ ਖਰੀਦ ਵਿੱਚ ਜਬਰਦਸਤ ਵਾਧਾ ਵੇਖਣ ਨੂੰ ਮਿਲ ਰਿਹਾ ਹੈ | ਅਦਾਰੇ ਦੇ ਐੱਮ. ਡੀ. ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਇਸ ਸਾਲ ਏ.ਸੀ ਦੀ ਮੰਗ ਪਿਛਲੇ ਸਾਲਾ ਦੇ ਮੁਕਾਬਲੇ ਕਾਫ਼ੀ ਵੱਧ ਗਈ ਹੈ | ਜਿਸ ਦਾ ਮੁੱਖ ਕਾਰਨ ਲਗਾਤਾਰ ਵਧ ਰਹੀ ਗਰਮੀ ਅਤੇ ਲੋਕਾਂ 'ਚ ਆਧੁਨਿਕ ਸੁਵਿਧਾਵਾਂ ਖ੍ਰੀਦਣ ਹਿੱਤ ਵੱਧ ਰਿਹਾ ਰੁਝਾਨ ਹੈ | ਇਸ ਅਦਾਰੇ 'ਚ ਗਾਹਕਾਂ ਲਈ ਖਾਸ ਆਫ਼ਰ ਕਰਕੇ ਵੀ ਖ੍ਰੀਦਦਾਰੀ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ | ਸਹਾਇਕ ਐੱਮ. ਡੀ. ਬਲਜੋਤ ਸਿੰਘ ਨੇ ਵੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਸ ਵਾਰ ਏ.ਸੀ ਪਿਛਲੇ ਸਾਲ ਨਾਲੋਂ 6000 ਰੁਪਏ ਤੱਕ ਸਸਤੇ ਮਿਲ ਰਹੇ ਹਨ | ਜਿਸ ਕਰਕੇ ਇਸ ਇਲੈਕਟ੍ਰਾਨਿਕਸ ਪਲਾਜ਼ਾ ਤੋਂ ਏ. ਸੀ. ਖ੍ਰੀਦਣ ਦਾ ਇਹ ਸਮਾਂ ਬੇਹੱਦ ਵਧੀਆ ਤੇ ਢੁੱਕਵਾਂ ਹੈ | ਉਨ੍ਹਾਂ ਹੋਰ ਸਹੂਲਤਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਗ੍ਰਾਹਕਾਂ ਨੂੰ ਏ. ਸੀ. ਖਰੀਦਣ ਤੇ ਮੁਫ਼ਤ ਏ.ਸੀ. ਫਿਟਿੰਗ ਮੁਫ਼ਤ, ਪਹੁੰਚ ਮੁਫਤ, ਏ.ਸੀ ਬਾਡੀ ਕਵਰ ਮੁਫ਼ਤ, ਆਊਟਡੋਰ ਸੈਂਟਡ ਉਪਲਬਧ ਕਰਵਾਏ ਜਾ ਰਹੇ ਹਨ | ਇਸ ਦੇ ਨਾਲ ਹੀ ਏ.ਸੀ ਖ੍ਰੀਦਣਾ ਤੇ ਇੱਕ ਆਕਰਸ਼ਕ ਤੋਹਫਾ ਵੀ ਮਿਲ ਰਿਹਾ ਹੈ | ਇਸ ਅਦਾਰੇ 'ਚ ਚੋਣਵੇਂ ਕ੍ਰੈਡਿਟ ਕਾਰਡਾਂ 'ਤੇ ਗ੍ਰਾਹਕਾਂ ਨੂੰ 5000 ਰੁਪਏ ਤੱਕ ਕੈਸ਼ਬੈਕ ਵੀ ਪ੍ਰਾਪਤ ਹੋ ਰਿਹਾ ਹੈ | ਜਿਹੜੇ ਗਾਹਕ ਕਿਸ਼ਤਾਂ ਤੇ ਏ.ਸੀ. ਖ੍ਰੀਦਣਾ ਚਾਹੁੰਦੇ ਹਨ, ਜੀਰੋ ਡਾਊਨ ਪੇਮੈਂਟ ਤੇ ਜ਼ੀਰੋ ਵਿਆਜ ਵਾਲੀ ਐੱਮ.ਆਈ. ਵਾਲੀ ਸਹੂਲਤ ਬੇਹੱਦ ਫਾਇਦੇਮੰਦ ਹੈ | ਇਸ ਮੌਕੇ ਗੁਰਬਚਨ ਸਿੰਘ ਕਾਹਮਾ, ਐਮ.ਡੀ.ਜੀ.ਐਸ ਫਾਈਨੈਂਸ. ਸੁਖਜਿੰਦਰ ਸਿੰਘ ਮੈਨੇਜਰ ਐੱਚ. ਆਰ., ਹਰਪ੍ਰੀਤ ਕੌਰ ਮੁੱਖ ਪ੍ਰਬੰਧਕ ਐੱਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ, ਮੈਡਮ ਪੂਜਾ ਪ੍ਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਬਾਲਗ ਲੜਕਾ ਭੇਦਭਰੇ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਮਾਊਾਟ ਕਾਰਮਲ ਸਕੂਲ ਬਲਾਚੌਰ ਦਾ 10ਵੀਂ ਤੇ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।