18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਿੱਖ ਨੈਸ਼ਨਲ ਕਾਲਜ ਬੰਗਾ ਦੀ ਬੀ.ਏ ਜਮਾਤ ਦਾ ਹੋਇਆ ਯਾਦਗਾਰੀ ਵਿਦਾਇਗੀ ਸਮਾਗਮ

ਅਜੀਤ ਡੈਸਕ 02-05-2026
ਬੰਗਾ, 1 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਯਾਦਾਂ, ਖੁਸ਼ੀਆਂ ਅਤੇ ਭਾਵਨਾਵਾਂ ਨਾਲ ਭਰੇ ਮਾਹੌਲ ਵਿੱਚ ਬੀ.ਏ. ਸਮੈਸਟਰ - ਚਾਰ ਦੇ ਵਿਦਿਆਰਥੀਆਂ ਵੱਲੋਂ ਬੀ.ਏ. ਸਮੈਸਟਰ-ਛੇ ਦੇ ਆਪਣੇ ਸੀਨੀਅਰ ਵਿਦਿਆਰਥੀਆਂ ਦੇ ਸਨਮਾਨ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਇੱਕ ਯਾਦਗਾਰੀ ਵਿਦਾਇਗੀ ਸਮਾਗਮ ਕਰਾਇਆ ਗਿਆ | ਜੋ ਸਿਰਫ਼ ਇੱਕ ਰਸਮੀ ਪ੍ਰੋਗਰਾਮ ਨਹੀਂ ਸੀ ਸਗੋਂ ਯਾਦਾਂ ਅਤੇ ਸਾਂਝੇ ਅਨੁਭਵਾਂ ਦਾ ਸੁੰਦਰ ਜਸ਼ਨ ਸੀ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੇ ਆਗਮਨ ਨਾਲ ਹੋਈ | ਜਿਨ੍ਹਾਂ ਦਾ ਤਹਿ ਦਿਲੋਂ ਸਵਾਗਤ ਕਲਾ ਅਤੇ ਮਨੁੱਖਤਾ ਵਿਭਾਗ ਦੇ ਇੰਚਾਰਜ ਡਾ. ਰਾਜੇਸ਼ ਕੁਮਾਰ ਸ਼ਰਮਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਅਤੇ ਤਾੜੀਆਂ ਨਾਲ ਕੀਤਾ ਗਿਆ | ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਪਿ੍ੰਸੀਪਲ ਡਾ. ਤਰਸੇਮ ਸਿੰਘ ਨੇ ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਤੱਕ ਸੀਮਿਤ ਨਹੀਂ ਹੁੰਦੀ ਸਗੋਂ ਇਹ ਚਰਿੱਤਰ ਨਿਰਮਾਣ, ਦਿ੍ੜਤਾ ਅਤੇ ਜੀਵਨ ਭਰ ਸਿੱਖਣ ਦੀ ਪ੍ਰਕਿਰਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵੱਧਣ ਅਤੇ ਸੰਸਥਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਇਸ ਤੋਂ ਬਾਅਦ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਸਵਾਗਤੀ ਭਾਸ਼ਣ ਦਿੰਦਿਆਂ ਵਿਦਾਇਗੀ ਸਮਾਗਮਾਂ ਦੇ ਮਹੱਤਵ 'ਤੇ ਚਾਨਣਾ ਪਾਇਆ | ਇਹਨਾਂ ਪਲਾਂ ਨੂੰ ਨਵੀਂ ਸ਼ੁਰੂਆਤ ਦਾ ਪ੍ਰਤੀਕ ਦੱਸਦਿਆਂ ਵਿਦਿਆਰਥੀਆਂ ਨੂੰ ਇਮਾਨਦਾਰੀ, ਮਿਹਨਤ ਅਤੇ ਆਸ਼ਾਵਾਦੀ ਬਣ ਕੇ ਭਵਿੱਖ ਵੱਲ ਵੱਧਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਡਾ. ਨਵਨੀਤ, ਡਾ. ਨਿਰਮਲਜੀਤ, ਪ੍ਰੋ. ਤਵਿੰਦਰ, ਪ੍ਰੋ. ਕਿਸ਼ੋਰ, ਪ੍ਰੋ. ਤਜਿੰਦਰ, ਪ੍ਰੋ. ਪੂਜਾ, ਪ੍ਰੋ. ਓਾਕਾਰ, ਪ੍ਰੋ. ਮਨਪ੍ਰੀਤ, ਪ੍ਰੋ. ਮਨਪ੍ਰੀਤ, ਪ੍ਰੋ. ਪ੍ਰੀਤ ਕੰਵਲ, ਪ੍ਰੋ. ਸਨੀ ਅਮਰਿੰਦਰ, ਪ੍ਰੋ. ਹਰਪਾਲ, ਪ੍ਰੋ. ਹਰਪ੍ਰੀਤ, ਪ੍ਰੋ. ਬਲਜੀਤ, ਪ੍ਰੋ. ਗੀਤਿਕਾ, ਪ੍ਰੋ. ਸਿਮਰਨ ਆਦਿ ਵੀ ਮੌਜੂਦ ਸਨ | ਸਮਾਗਮ ਦੀ ਸਮਾਪਤੀ ਜਜ਼ਬਾਤ ਭਰੀ ਅਤੇ ਆਸ਼ਾਵਾਦੀ ਰਹੀ | ਜਿੱਥੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਹੋਇਆਂ ਇੱਕ-ਦੂਜੇ ਨਾਲ ਯਾਦਗਾਰੀ ਪਲ ਬਿਤਾਏ ਅਤੇ ਆਪਣੇ ਅਕਾਦਮਿਕ ਸਫਰ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ |
ਪਿਛਲੀ ਖ਼ਬਰ ਪੰਜਾਬ ਸਰਕਾਰ ਵੱਲੋਂ ਡੀ.ਏ ਸਬੰਧੀ ਹਾਈ ਕੋਰਟ, ਸੁਪਰੀਮ ਕੋਰਟ ਦੇ ਫੈਸਲੇ ਨੂੰ ਨਜ਼ਰ ਅੰਦਾਜ਼ ਕਰਨਾ ਮੁਲਾਜ਼ਮ ਵਰਗ ਨਾਲ ਸ... ਅਗਲੀ ਖ਼ਬਰ ਮਜ਼ਦੂਰਾਂ ਦੀਆਂ ਕੁਰਬਾਨੀਆਂ ਦੇ ਖੂਨ ਨਾਲ ਸਿੰਜਿਆ ਹੈ ਮਈ ਦਿਵਸ ਦਾ ਇਤਿਹਾਸ- ਅਮਰੀਕ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।