18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਬਲੈਕਮੇਲ ਕਰਨ ਅਤੇ ਝੂਠੀ ਜਾਣਕਾਰੀ ਦੇਣ ਦੇ ਮਾਮਲੇ 'ਚ ਦੋ 'ਤੇ ਮਾਮਲਾ ਦਰਜ

ਅਜੀਤ ਡੈਸਕ 02-05-2026
ਨਵਾਂਸ਼ਹਿਰ, 1 ਮਈ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਪੁਲਿਸ ਨੇ ਝੂਠੀ ਜਾਣਕਾਰੀ ਦੇਣ, ਅਸ਼ਟਾਮ ਪੇਪਰ ਦੀ ਦੁਰਵਰਤੋਂ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ | ਪੁਲਿਸ ਵੱਲੋਂ ਅਭਿਸ਼ੇਕ ਚੋਪੜਾ ਪੁੱਤਰ ਗੁਰਦੀਸ਼ ਕੁਮਾਰ ਵਾਸੀ ਮੁਹੱਲਾ ਸ਼ਰਾਫਾ ਰਾਹੋਂ ਵਲੋਂ ਲਗਾਏ ਗਏ ਦੋਸ਼ਾਂ ਤਹਿਤ ਅਵਤਾਰ ਮਹੇ ਪੁੱਤਰ ਮੋਹਨ ਲਾਲ ਵਾਸੀ ਮੁਹੱਲਾ ਭੀਮ ਰਾਓ ਅੰਬੇਡਕਰ ਨਗਰ ਰਾਹੋਂ ਅਤੇ ਬਰਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹੁਸੈਨਪੁਰ ਖਿਲਾਫ ਮਾਮਲਾ ਦਰਜ ਕੀਤਾ ਗਿਆ | ਅਭਿਸ਼ੇਕ ਚੋਪੜਾ ਵੱਲੋਂ ਦੋਸ਼ ਲਗਾਇਆ ਗਿਆ ਕਿ ਦੋਵਾਂ ਜਣਿਆਂ ਨੇ ਜਾਲਸਾਜੀ ਕੀਤੀ ਅਤੇ ਅਸ਼ਟਾਮ ਪੇਪਰ ਦੀ ਦੁਰਵਰਤੋਂ, ਝੂਠੀ ਅਤੇ ਮਾਨਘੜਤ ਸ਼ਹਾਦਤ ਤਿਆਰ ਕਰਨ, ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਦੇਣ, ਬਲੈਕਮੇਲ ਕਰਨ, ਐਸ. ਸੀ ਐਸ.ਟੀ ਐਕਟ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਨ, ਜਾਅਲੀ ਦਾਸਤਾਂ ਵੇਜਾਂ ਨੂੰ ਜਾਇਜ ਤੌਰ 'ਤੇ ਵਰਤਣ ਸਬੰਧੀ ਕਾਰਵਾਈ ਕੀਤੀ ਗਈ | ਜਿਸ ਦੀ ਜਾਂਚ ਜ਼ਿਲ੍ਹਾ ਪੁਲਿਸ ਵੱਲੋਂ ਕਰਨ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਜਨ ਗਣਨਾ ਦੀਆਂ ਡਿਊਟੀਆਂ ਵਾਲੇ ਮੁਲਾਜ਼ਮ ਮਈ ਦਿਵਸ ਮਨਾਉਣ ਤੋਂ ਵਾਂਝੇ ਰਹੇ-ਡੀ.ਟੀ.ਐਫ ਅਗਲੀ ਖ਼ਬਰ ਪੰਜਾਬ ਸਰਕਾਰ ਵੱਲੋਂ ਡੀ.ਏ ਸਬੰਧੀ ਹਾਈ ਕੋਰਟ, ਸੁਪਰੀਮ ਕੋਰਟ ਦੇ ਫੈਸਲੇ ਨੂੰ ਨਜ਼ਰ ਅੰਦਾਜ਼ ਕਰਨਾ ਮੁਲਾਜ਼ਮ ਵਰਗ ਨਾਲ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।