15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗਾਇਕ ਪਾਲੀ ਦੇਤਵਾਲੀਆ ਨਾਲ ਢਾਡੀ ਸਿੰਘਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 02-05-2026
ਮਜਾਰੀ/ਸਾਹਿਬਾ, 1 ਮਈ (ਨਿਰਮਲਜੀਤ ਸਿੰਘ ਚਾਹਲ) - ਪੰਜਾਬੀ ਗਾਇਕ ਪਾਲੀ ਦੇਤਵਾਲੀਆ ਦੇ ਹੋਣਹਾਰ ਇਕਲੌਤੇ ਪੁੱਤਰ ਮਨਜੋਤ ਸਿੰਘ ਦੇ ਬੇਵਕਤੇ ਅਕਾਲ ਚਲਾਣਾ ਕਰ ਜਾਣ 'ਤੇ ਵੱਖ-ਵੱਖ ਢਾਡੀ ਸਿੰਘਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸ ਮੌਕੇ ਵੱਖ-ਵੱਖ ਢਾਡੀ ਸਿੰਘਾਂ ਨੇ ਕਿਹਾ ਕਿ ਨੌਜਵਾਨ ਪੁੱਤਰ ਦੇ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਉੱਥੇ ਸੰਗੀਤ ਤੇ ਸਾਹਿਤ ਪ੍ਰੇਮੀਆਂ ਦੇ ਦਿਲਾਂ ਨੂੰ ਵੱਡੀ ਸੱਟ ਠੇਸ ਪਹੁੰਚੀ ਹੈ | ਢਾਡੀ ਜਸਦੀਪ ਸਿੰਘ ਨਾਗਰਾ, ਢਾਡੀ ਰਾਜਵਿੰਦਰ ਸਿੰਘ ਗੁੱਲਪੁਰ, ਢਾਡੀ ਕਸ਼ਮੀਰ ਸਿੰਘ ਕਾਦਰ, ਮਦਨ ਸਿੰਘ ਮੁਸਾਫਿਰ, ਢਾਡੀ ਸਤਨਾਮ ਸਿੰਘ ਭਾਰਾਪੁਰ, ਢਾਡੀ ਬਲਕਾਰ ਸਿੰਘ ਬੇਲੀ, ਢਾਡੀ ਮਨਜੋਤ ਸਿੰਘ ਅਜ਼ਾਦ, ਢਾਡੀ ਕਾਬਲ ਸਿੰਘ ਰਾਠੌਰ, ਢਾਡੀ ਜਸਕਰਨ ਸਿੰਘ ਨਾਗਰਾ, ਢਾਡੀ ਜਸਵਿੰਦਰ ਸਿੰਘ ਬੈਂਸ, ਢਾਡੀ ਇਕਬਾਲ ਸਿੰਘ ਮਾਨ, ਢਾਡੀ ਹਰਭਜਨ ਸਿੰਘ ਬਛੌੜੀ, ਢਾਡੀ ਜੁਗਰਾਜ ਸਿੰਘ ਨਿਰਵੈਰ, ਢਾਡੀ ਗੁਰਪ੍ਰੀਤ ਸਿੰਘ ਮੁਸਾਫਿਰ, ਢਾਡੀ ਤੀਰਥ ਸਿੰਘ ਰੱਕੜ, ਢਾਡੀ ਜਸਵੀਰ ਸਿੰਘ ਭੱਠਲ, ਢਾਡੀ ਜਸਪ੍ਰੀਤ ਸਿੰਘ ਸ਼ੰਮੀ, ਢਾਡੀ ਨਿਰਮਲ ਸਿੰਘ ਸਹੂੰਗੜਾ ਆਦਿ ਨੇ ਪਰਿਵਾਰ ਨੂੰ ਭਾਣਾ ਮੰਨਣ ਤੇ ਮਨਜੋਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ |
ਪਿਛਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਜਨ ਗਣਨਾ ਦੀਆਂ ਡਿਊਟੀਆਂ ਵਾਲੇ ਮੁਲਾਜ਼ਮ ਮਈ ਦਿਵਸ ਮਨਾਉਣ ਤੋਂ ਵਾਂਝੇ ਰਹੇ-ਡੀ.ਟੀ.ਐਫ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।