15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਮਰੀਕਨ ਸਾਮਰਾਜ ਵਲੋਂ ਈਰਾਨ 'ਤੇ ਕੀਤੇ ਜੰਗੀ ਹਮਲੇ ਕਾਰਨ ਪੂਰੀ ਦੁਨੀਆ 'ਚ ਹਾਹਾਕਾਰ : ਕਰਨ ਸਿੰਘ ਰਾਣਾ

ਅਜੀਤ ਡੈਸਕ 02-05-2026
ਕਾਠਗੜ੍ਹ, 1 ਮਈ (ਹਰਸਿਮਰਨ ਜੋਤ ਸਿੰਘ ਕਲੇਰ) - ਅਮਰੀਕਨ ਸਾਮਰਾਜੀ ਜੁੰਡਲੀ ਵਲੋਂ ਈਰਾਨ 'ਤੇ ਕੀਤੇ ਇੱਕ ਪਾਸੜ ਹਮਲੇ ਕਾਰਨ ਪੂਰੀ ਦੁਨੀਆ ਦੇ ਹਾਲਾਤ ਨੂੰ ਬਹੁਤ ਹੀ ਤਣਾਅਪੂਰਨ ਕਰ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਕੱਚੇ ਤੇਲੀਆਂ ਦੀਆਂ ਕੀਮਤਾਂ 128 ਡਾਲਰ ਪ੍ਰਤੀ ਬੈਰਲ 'ਤੇ ਪੁੱਜ ਗਈਆਂ ਹਨ ਅਤੇ ਹਾਲਾਤ ਹੋਰ ਤਣਾਅਪੂਰਨ ਹੁੰਦੇ ਨਜ਼ਰ ਆ ਰਹੇ ਹਨ ਅਤੇ ਇਸ ਕਰਕੇ ਕੀਮਤ 142 ਡਾਲਰ ਪ੍ਰਤੀ ਬੈਰਲ 'ਤੇ ਪੁੱਜ ਸਕਦੀ ਹੈ | ਇਸੇ ਤਰ੍ਹਾਂ ਡਾਲਰ ਦੇ ਮੁਕਾਬਲੇ ਰੁਪਈਆ ਟੁੱਟ ਕੇ 95 ਪਾਰ ਹੋ ਚੁੱਕਾ ਹੈ | ਇਨ੍ਹਾਂ ਸੰਕੇਤਾਂ ਤੋਂ ਬਹੁਤ ਸਾਫ ਹੈ ਕਿ ਡੀਜ਼ਲ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਵੇਗਾ ਅਤੇ ਦੇਸ਼ ਅੰਦਰ ਮਹਿੰਗਾਈ ਬਹੁਤ ਤੇਜੀ ਨਾਲ ਵਧੇਗੀ | ਉਨ੍ਹਾਂ ਕਿਹਾ ਸਾਡੇ ਦੇਸ਼ ਦੀ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਜਿਸ ਦਾ ਭਾਰਤ 'ਤੇ ਬਹੁਤ ਮਾੜਾ ਅਸਰ ਪੈਣ ਜਾ ਰਿਹਾ ਹੈ | ਉਹਨਾਂ ਕਿਹਾ ਕਿ ਦੁਨੀਆ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਮਰੀਕਾ ਸਾਮਰਾਜ ਨੂੰ ਜੰਗ ਵੱਲ ਵਧਣ ਤੋਂ ਰੋਕਣਾ ਹੋਵੇਗਾ | ਮਿਡਲ ਈਸਟ ਦੇ ਹਾਲਾਤ ਬਹੁਤ ਹੀ ਖ਼ਤਰਨਾਕ ਦੌਰ ਵੱਲ ਵਧ ਰਹੇ ਹਨ | ਇਸ ਲਈ ਕੇਂਦਰ ਸਰਕਾਰ ਤੇਲ, ਗੈਸ ਅਤੇ ਖਾਦਾਂ ਦੀ ਸਪਲਾਈ ਸਹੀ ਰੇਟ 'ਤੇ ਕਰਨਾ ਯਕੀਨੀ ਬਣਾਵੇ ਅਤੇ ਮਹਿੰਗਾਈ ਨੂੰ ਰੋਕਣ ਲਈ ਠੋਸ ਬੰਦੋਬਸਤ ਕਰੇ |
ਪਿਛਲੀ ਖ਼ਬਰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਈ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।