15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭੀਣ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ

ਅਜੀਤ ਡੈਸਕ 02-05-2026
ਮੱਲਪੁਰ ਅੜਕਾਂ, 1 ਮਈ (ਮਨਜੀਤ ਸਿੰਘ ਜੱਬੋਵਾਲ) - ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਲਈ ਗਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ 2025-26 ਦਾ ਨਤੀਜਾ ਘੋਸ਼ਿਤ ਕੀਤਾ ਗਿਆ | ਜਿਸ ਵਿੱਚ ਸਰਕਾਰੀ ਹਾਈ ਸਕੂਲ ਭੀਣ ਦੀਆਂ 3 ਵਿਦਿਆਰਥਣਾਂ ਮੈਰਿਟ ਵਿੱਚ ਆਈਆਂ | ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਪ੍ਰਤੀ ਮਹੀਨਾ 1000 ਰੁਪਏ ਵਜੀਫਾ ਮਿਲੇਗਾ | ਉਹਨਾਂ ਸਮੂਹ ਸਟਾਫ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਵਿੱਚ ਇੰਦਰਪ੍ਰੀਤ ਕੌਰ ਨੇ 103 ਅੰਕ, ਹੀਨਾ ਨੇ 100 ਅੰਕ ਅਤੇ ਲਭਪ੍ਰੀਤ ਕੌਰ ਨੇ 99 ਅੰਕ ਪ੍ਰਾਪਤ ਕੀਤੇ | ਸਟਾਫ਼ ਮੈਂਬਰਾਂ ਅੰਜਨਾ, ਅਮਨਦੀਪ ਸਿੰਘ, ਗਗਨਦੀਪ ਕੌਰ, ਰਾਕੇਸ਼ ਰਾਣੀ, ਸੰਜੀਵ ਕੁਮਾਰ, ਸੁਮਨ ਰਾਣੀ ਅਤੇ ਰੱਜੀ ਸੰਘਾ ਵੱਲੋਂ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਗੁ: ਬੰਗਲਾ ਸਾਹਿਬ ਤਪ ਅਸਥਾਨ ਨਾਭ ਕੰਵਲ ਰਾਜਾ ਸਾਹਿਬ ਸੁੱਜੋਂ ਵਿਖੇ ਬਰਸੀ 'ਤੇ ਗੁਰਮਤਿ ਤੇ ਸੰਤ ਸਮਾਗਮ ਕਰਵਾਇਆ ਅਗਲੀ ਖ਼ਬਰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਈ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।