02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਠਲਾਵਾ -ਮੋਰਾਂਵਾਲੀ ਸਕੂਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਜੀਤ ਡੈਸਕ 11-05-2026
ਬੰਗਾ, 10 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਹਾਈ ਸਕੂਲ ਪਠਲਾਵਾ- ਮੋਰਾਂਵਾਲੀ ਵਿਖੇ ਦੋਵੇਂ ਪਿੰਡਾਂ ਦੇ ਸਮਾਜ ਸੇਵੀ ਪੱਤਵੰਤੇ ਸੱਜਣਾਂ, ਪੰਚਾਇਤ ਤੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸਾਂਝੇ ਯਤਨਾਂ ਸਦਕਾ ਲਗਪਗ 9 ਹਜ਼ਾਰ ਸਕੇਅਰ ਫੁੱਟ ਏਰੀਏ ਵਿਚ ਇੰਟਰਲਾਕ ਲਗਾਉਣ ਦਾ ਕਾਰਜ ਚਲ ਰਿਹਾ ਹੈ | ਇਸ ਸੰਦਰਭ 'ਚ ਸਕੂਲ ਦੇ ਮੁਲਾਜ਼ਮ ਸੰਦੀਪ ਕੁਮਾਰ ਗੌੜ, ਅਮਨਦੀਪ ਸਿੰਘ ਰਾਏ ਸਰਪੰਚ ਮੋਰਾਂਵਾਲੀ, ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਜਨਰਲ ਸਕੱਤਰ ਮਾ: ਤਰਲੋਚਨ ਸਿੰਘ ਪਠਲਾਵਾ, ਪਰਮਿੰਦਰ ਸਿੰਘ ਰਾਏ ਮੋਰਾਂਵਾਲੀ ਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਵਲੋਂ ਸਕੂਲ ਦਾ ਦੌਰਾ ਕੀਤਾ | ਚੱਲ ਰਹੇ ਵਿਕਾਸ ਕਾਰਜਾਂ 'ਤੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤਰਲੋਚਨ ਸਿੰਘ ਵਾਰੀਆ ਅਤੇ ਅਮਨਦੀਪ ਸਿੰਘ ਰਾਏ ਸਰਪੰਚ ਮੋਰਾਂਵਾਲੀ ਨੇ ਆਖਿਆ ਕਿ ਸਾਨੂੰ ਬੇਹੱਦ ਫ਼ਖ਼ਰ 'ਤੇ ਮਾਣ ਹੈ ਕਿ ਅਸੀ ਸਾਰੇ ਇਸ ਮੁਕੱਦਸ ਵਿੱਦਿਅਕ ਸੰਸਥਾ ਤੋਂ ਤਾਲੀਮ ਹਾਸਲ ਕਰਕੇ ਸਮਾਜ ਵਿਚ ਕੁੱਝ ਕਰਨ ਜੋਗੇ ਹੋਏ ਹਾਂ | ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰਾਂ ਵਲੋਂ ਸਮੇਂ- ਸਮੇਂ 'ਤੇ ਸਕੂਲ ਦੀ ਤਰੱਕੀ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਪਰ ਅਫਸੋਸ ਕਿ ਇਹ ਸੰਸਥਾ ਦੋ ਵੱਖ-ਵੱਖ ਜ਼ਿਲਿ੍ਹਆਂ ਨਾਲ ਸੰਬੰਧਤ ਹੋਣ ਕਰਕੇ ਸਮੇਂ ਦੀ ਹਾਣੀ ਨਹੀਂ ਬਣ ਸਕੀ, ਜਿਸ ਲਈ ਹੁਣ ਸੰਦੀਪ ਕੁਮਾਰ ਗੌੜ ਦੀਆਂ ਨਿਜੀ ਕੋਸ਼ਿਸ਼ਾਂ ਦੀ ਬਦੌਲਤ ਸਕੂਲ ਵਿਚ ਵਿੱਦਿਅਕ ਮਾਹੌਲ ਅਤੇ ਵਿਕਾਸ ਦੇ ਕਾਰਜ ਆਪਣੀ ਚਰਮ ਸੀਮਾ 'ਤੇ ਚਲ ਰਹੇ ਹਨ | ਸੰਦੀਪ ਕੁਮਾਰ ਗੌੜ ਨੇ ਅੱਗੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਜਲਦੀ ਹੀ ਮੋਰਾਂਵਾਲੀ ਪਿੰਡ ਦੀ ਦਿਸ਼ਾ ਵਾਲੇ ਗੇਟ ਦਾ ਨਵੀਨੀਕਰਨ ਕਰਕੇ ਇਸਨੂੰ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਇਸਦਾ ਨਾਮਕਰਨ ਵੀ ਕਿਸੇ ਸਮਾਜ ਸੇਵੀ ਸ਼ਖ਼ਸੀਅਤ ਦੇ ਨਾਂਅ 'ਤੇ ਹੀ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਅਧਾਰ ਬਣਾ ਕੇ ਸਕੂਲ ਸਟਾਫ, ਦੋਵੇਂ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੱਜਣਾਂ ਤੇ ਸੰਸਥਾ ਪਠਲਾਵਾ ਨਾਲ ਮਿਲਕੇ ਕੰਮ ਕੀਤੇ ਜਾਣਗੇ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ ਤੇ ਸੰਸਥਾ ਦਾ ਕਾਮਾ ਮੈਂਬਰ ਦੀਪ ਚੰਦ ਬਰੇਲੀ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਸੂਬਾ ਕਮੇਟੀ ਦੀ ਪ੍ਰਧਾਨ ਮੁੱਖ ਵਣ ਪਾਲ ਨਾਲ ਮੀਟਿੰਗ ਅਗਲੀ ਖ਼ਬਰ ਡਾ. ਅੰਬੇਡਕਰ ਪਬਲਿਕ ਸਕੂਲ ਸੂੰਢ ਦੇ ਵਿਦਿਆਰਥੀ ਵਲੋਂ ਮੰਜ਼ਿਲਾਂ ਸਰ ਕਰਨੀਆਂ ਵੱਡੇ ਮਾਣ ਵਾਲੀ ਗੱਲ-ਡਾ. ਨਛੱਤਰ ਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।