07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਰਾਹੋਂ ਵਿਖੇ ਦੋਆਬਾ ਖੇਤਰ ਦਾ ਕਬੱਡੀ ਮਹਾਂ ਕੁੰਭ 16 ਤੋਂ-ਦੇਵ ਥਿੰਦ, ਕਰਨੈਲ ਸਿੰਘ

ਅਜੀਤ ਡੈਸਕ 11-05-2026
ਰਾਹੋਂ, 10 ਮਈ (ਉਂਕਾਰ ਸਿੰਘ ਰਾਠੋਰ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸ. ਪਾਖਰ ਸਿੰਘ ਚਾਹਲ ਐਡਵੋਕੇਟ ਸਰਪ੍ਰਸਤ ਕਲੱਬ ਦੀ ਪ੍ਰਧਾਨਗੀ ਹੇਠ ਦੁਸਹਿਰਾ ਗਰਾਊਾਡ ਰਾਹੋਂ ਵਿਖੇ ਹੋਈ | ਮੀਟਿੰਗ ਵਿਚ ਕਰਨੈਲ ਸਿੰਘ ਬੀ. ਪੀ. ਈ. ਓ. (ਰਿਟਾ) ਜਨਰਲ ਸਕੱਤਰ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਹਿੱਤ ਉਨ੍ਹਾਂ ਦੀ ਸੋਚ ਨੂੰ ਮੁੱਖ ਰੱਖਦਿਆਂ ਖੇਡਾਂ, ਟੂਰਨਾਂਮੈਂਟ, ਸਮਰ ਖਿਡਾਰੀ ਕੈਂਪ, ਐਥਲੈਟਿਕ ਮਹਾਂ ਕੁੰਭ, ਖੇਡ ਮਹਾਂ ਕੁੰਭ ਕਰਵਾ ਰਹੀ ਹੈ | ਸ. ਦੇਵ ਸਿੰਘ ਥਿੰਦ ਪ੍ਰਧਾਨ ਐਨ. ਆਰ. ਆਈ. ਪੰਜਾਬ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨੇ ਪ੍ਰੋਗਰਾਮ ਦੱਸਦਿਆਂ ਕਿਹਾ ਕਲੱਬ ਵਲੋਂ ਅੰਡਰ 12, ਅੰਡਰ 15 ਤੇ ਅੰਡਰ 20 ਸਾਲ ਦੇ ਖਿਡਾਰੀਆਂ ਨੂੰ ਇੰਗਲੈਂਡ ਵਿਚ ਖੇਡਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨ ਲਈ ਲੜਕੇ ਲੜਕੀਆਂ ਦੇ ਮਾਝਾ, ਮਾਲਵਾ, ਪੁਆਧ ਅਤੇ ਦੁਆਬਾ ਖੇਤਰ ਵਿਚ ਟੂਰਨਾਂਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ | ਕਸਬਾ ਰਾਹੋਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਵਿਸ਼ੇਸ਼ ਸਹਿਯੋਗ ਨਾਲ ਮਿਤੀ 16, 17 ਮਈ ਨੂੰ ਦੁਆਬਾ ਖੇਤਰ ਦਾ ਕਬੱਡੀ ਮਹਾਂ ਕੁੰਭ ਹੋਵੇਗਾ | ਜਿਸ ਵਿਚ ਸ. ਭ. ਸ. ਨਗਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਦੇ ਖਿਡਾਰੀ ਭਾਗ ਲੈਣਗੇ | 16 ਨੂੰ ਅੰਡਰ 12 ਤੇ ਅੰਡਰ 15 ਸਾਲ ਦੇ ਮੈਚ ਅਤੇ 17 ਨੂੰ ਅੰਡਰ 20 ਸਾਲ ਦੇ ਖਿਡਾਰੀਆਂ ਦੇ ਮੈਚ ਹੋਣਗੇ | ਮੀਟਿੰਗ ਨੂੰ ਅਮਰਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਰਾਹੋਂ, ਨਰਿੰਦਰ ਸਿੰਘ ਚਾਹਲ ਪ੍ਰਧਾਨ, ਕੇਵਲ ਸਿੰਘ ਮਾਹਲ, ਮਲਕੀਤ ਸਿੰਘ ਕਾਹਲੋਂ, ਦੇਸ ਰਾਜ ਬਜੋ ਨੇ ਸੰਬੋਧਨ ਕੀਤਾ | ਮੀਟਿੰਗ ਵਿਚ ਕਸ਼ਮੀਰ ਸਿੰਘ ਮੈਨੇਜਰ, ਮੀਨਾ ਦੇਵੀ, ਰੇਨੂ ਰਾਣੀ ਟੀਮ ਇੰਚਾਰਜ, ਧਰਮਵੀਰ ਚੋਪੜਾ ਪ੍ਰਧਾਨ ਦੁਸਹਿਰਾ ਕਮੇਟੀ, ਕਸ਼ਮੀਰ ਲਾਲ ਡੀ. ਐਸ. ਪੀ (ਰਿਟਾ.), ਰੇਸ਼ਮ ਲਾਲ ਹੈੱਡਮਾਸਟਰ, ਡਾ. ਸੁਸ਼ੀਲ ਕੁਮਾਰ ਡਾਇਰੈਕਟਰ (ਰਿਟਾ), ਮਹਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ, ਮਨਦੀਪ ਰਾਣਾ, ਬਲਵਿੰਦਰ ਸਿੰਘ, ਸਤਪਾਲ ਜੇਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ | ਕਲੱਬ ਦੇ ਐਨ. ਆਰ. ਆਈ ਅਤੇ ਅਹੁਦੇਦਾਰ ਸੁਖਦੇਵ ਸਿੰਘ ਮਾਨ ਚੇਅਰਮੈਨ, ਕਰਨੈਲ ਸਿੰਘ ਪਾਬਲਾ ਵਿੱਤ ਸਕੱਤਰ ਕੈਨੇਡਾ, ਰਸ਼ਪਾਲ ਸਿੰਘ ਸ਼ੇਰਮਾਰ ਚੇਅਰਮੈਨ ਯੂ. ਐਸ. ਏ., ਜਰਨੈਲ ਸਿੰਘ ਨਿਊਜ਼ੀਲੈਂਡ, ਜਸਪਾਲ ਗਹੂੰਣੀਆ ਕੈਨੇਡਾ, ਜਗਤਾਰ ਸਿੰਘ ਯੂ. ਕੇ., ਲਵਦੀਪ ਸਿੰਘ ਕੈਨੇਡਾ, ਜਗਜੀਤ ਸਿੰਘ ਅਸਟ੍ਰੇਲੀਆ, ਭੁਪਿੰਦਰ ਸਿੰਘ ਪਾਬਲਾ ਆਸਟਰੀਆ, ਜੀਤਾ ਲੰਬੜ ਯੂ. ਕੇ., ਬਲਰਾਜ ਚੀਮਾ ਆਸਟ੍ਰੇਲੀਆ, ਉਂਕਾਰ ਸੰਧੂ ਕੈਨੇਡਾ, ਜਗਸੀਰ ਸਿੰਘ ਅਸਟ੍ਰੇਲੀਆ ਨੇ ਪ੍ਰੋਗਰਾਮ ਨੂੰ ਸਫਲ ਕਰਨ ਹਿੱਤ ਸ਼ੁੱਭਇਛਾਵਾਂ ਤੇ ਅਸ਼ੀਰਵਾਦ ਭੇਜਿਆ |
ਪਿਛਲੀ ਖ਼ਬਰ ਮਾਂ ਦੀ ਮਮਤਾ ਦਾ ਕਰਜ਼ਾ ਬੰਦਾ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦਾ-ਦਿਲਬਾਗ ਸਿੰਘ ਬਾਗੀ ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨਵਾਂਸ਼ਹਿਰ ਦੇ ਡੈਲੀਗੇਟ ਇਜਲਾਸ ਮਜ਼ਦੂਰਾਂ ਨੂੰ ਤਿੱਖੇ ਸੰਘਰਸ਼ ਲੜਨ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।