08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਊਯਾਰਕ ਅਮਰੀਕਾ ਵਲੋਂ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦਾ ਸਨਮਾਨ

ਅਜੀਤ ਡੈਸਕ 12-05-2026
ਔੜ/ ਝਿੰਗੜਾਂ, 11 ਮਈ (ਕੁਲਦੀਪ ਸਿੰਘ ਝਿੰਗੜ)-ਗੁਰੂ ਰਵਿਦਾਸ ਗੁਰੂ ਘਰ ਨਿਊਯਾਰਕ ਅਮਰੀਕਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ | ਸਮਾਗਮ ਵਿਚ ਜਿਥੇ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਸੰਘਰਸ਼ਮਈ ਜੀਵਨ 'ਤੇ ਚਾਨਣਾ ਪਾਇਆ | ਉਥੇ ਨਾਮਵਰ ਇੰਟਰਨੈਸ਼ਨਲ ਗੋਲਡਮੈਡਲਿਸਟ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਵਲੋਂ ਵੀ ਗੁਰੂ ਰਵਿਦਾਸ ਮਹਾਰਾਜ, ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦੇ ਜੀਵਨ ਸੰਬੰਧੀ ਰਚਨਾਵਾਂ ਪੇਸ਼ ਕੀਤੀਆਂ | ਗੁਰੂ ਘਰ ਦੇ ਪ੍ਰਧਾਨ ਗੁਰਦਿਆਲ ਲੱਡੂ ਵਿਰਕ ਯੂ. ਐਸ. ਏ ਨੇ ਕਿਹਾ ਕਿ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਗੜ੍ਹੀ ਅਜੀਤ ਸਿੰਘ ਨੇ ਗੁਰੂ ਰਵਿਦਾਸ ਮਹਾਰਾਜ, ਡਾ. ਬੀ. ਆਰ. ਅੰਬੇਡਕਰ ਆਦਿ ਮਹਾਨ ਰਹਿਬਰਾਂ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਦੱਸਿਆ ਤੇ ਉਨ੍ਹਾਂ ਵਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਪ੍ਰਧਾਨ ਗੁਰਦਿਆਲ ਵਿਕਰ ਨੇ ਸਮਾਗਮ ਵਿਚ ਪੁੱਜੇ ਸਮੂਹ ਮਿਸ਼ਨਰੀ ਸਾਥੀਆਂ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਆਪਣੇ ਸਾਥੀ ਪ੍ਰਬੰਧਕਾਂ ਨਾਲ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਗਾਇਕ ਰੂਪ ਲਾਲ ਧੀਰ ਨੇ ਦੱਸਿਆ ਕਿ ਗੁਰੂ ਰਵਿਦਾਸ ਗੁਰੂ ਘਰ ਨਿਊਯਾਰਕ ਅਮਰੀਕਾ ਦੇ ਪ੍ਰਧਾਨ ਗੁਰਦਿਆਲ ਵਿਰਕ ਯੂ. ਐਸ. ਏ. ਤੇ ਉਨ੍ਹਾਂ ਦੇ ਸਾਥੀਆਂ ਵਲੋਂ ਮਿਲੇ ਮਾਣ ਸਤਿਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰਬੰਧਕਾਂ ਵਲੋਂ ਮਿਲੇ ਅਥਾਹ ਪਿਆਰ ਸਤਿਕਾਰ ਨੂੰ ਹਮੇਸ਼ਾ ਦਿਲ ਵਿਚ ਵਸਾ ਕੇ ਰੱਖਾਂਗਾ | ਇਸ ਮੌਕੇ ਚੰਦਰ ਸ਼ੇਖਰ ਆਜ਼ਾਦ, ਗੀਤਕਾਰ ਬਲਵਿੰਦਰ ਭੌਰਾ, ਪਰਮਜੀਤ ਕਮਾਮ, ਮਾ. ਕਿਰਪਾਲ ਸਿੰਘ, ਜਸਵਿੰਦਰ ਬਿੱਲਾ, ਬ੍ਰਹਮ ਦਾਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਦਰਸ਼ ਸਕੂਲ ਖਟਕੜ ਕਲਾਂ ਦੇ ਵਿਦਿਆਰਥੀ ਸੁਸਾਇਟੀ ਨੇ ਪੜ੍ਹਾਈ ਲਈ ਅਪਣਾਏ ਅਗਲੀ ਖ਼ਬਰ ਕਟਾਰੀਆ ਵਲੋਂ ਭੋਲੇਵਾਲ 'ਚ ਕੰਢੀ ਨਹਿਰ ਦੀ ਨਵੀਂ ਪਾਈਪ ਲਾਈਨ ਦਾ ਕੰੰਮ ਆਰੰਭ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।