08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨੋਵਾ ਹਸਪਤਾਲ ਬਲਾਚੌਰ ਵਲੋਂ ਮਹਾਰਾਣਾ ਪ੍ਰਤਾਪ ਜੈਅੰਤੀ 'ਤੇ ਲਗਾਇਆ ਮੈਡੀਕਲ ਕੈਂਪ

ਅਜੀਤ ਡੈਸਕ 12-05-2026
ਬਲਾਚੌਰ, 11 ਮਈ (ਨਰੇਸ਼ ਧੌਲ)-ਬਲਾਚੌਰ ਦੇ ਨਗਰ ਕੌਂਸਲ ਦਫ਼ਤਰ ਨਜ਼ਦੀਕ ਨੋਵਾ ਹਸਪਤਾਲ ਵਲੋਂ ਮਹਾਰਾਣਾ ਪ੍ਰਤਾਪ ਜੈਅੰਤੀ 'ਤੇ ਬਜਾਜ ਪੇਲੈਸ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ | ਜਾਣਕਾਰੀ ਦਿੰਦਿਆਂ ਹੋਇਆਂ ਡਾ. ਪੀਯੂਸ਼ ਚੋਪੜਾ ਐਮ. ਡੀ. ਮੈਡੀਸਨ, ਡਾ. ਮਨਮੀਤ ਨਾਗਰਾ ਐਮਰਜੈਂਸੀ ਐਂਡ ਕਿ੍ਟੀਕਲ ਮੈਡੀਸਨ ਨੇ ਦੱਸਿਆ ਕਿ ਕੈਂਪ ਦੌਰਾਨ ਲਗਪਗ 103 ਦੇ ਕਰੀਬ ਲੋਕਾਂ ਨੇ ਆਪਣੀ ਜਾਂਚ ਕਰਵਾ ਕੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ | ਇਸ ਮੌਕੇ ਨੋਵਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਹਰਪ੍ਰੀਤ ਸਿੰਘ ਧਾਮੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਉਨ੍ਹਾਂ ਦੇ ਹਸਪਤਾਲ ਵਲੋਂ ਵੱਖ-ਵੱਖ ਕੈਂਪ ਲਗਾਏ ਜਾਣਗੇ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਲਗਾਏ ਜਾਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਨੋਵਾ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਰਾਹੋਂ 'ਚ ਚੋਣ ਬਿਗਲ ਵੱਜਦੇ ਹੀ ਭਖਿਆ ਸਿਆਸੀ ਮਾਹੌਲ ਨਗਰ ਕੌਂਸਲ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਕੱਸੀ ਕਮਰ ਅਗਲੀ ਖ਼ਬਰ ਕੇ. ਸੀ. ਕਾਲਜ ਆਫ਼ ਐਜੂਕੇਸ਼ਨ ਨੇ ਰਵਿੰਦਰ ਨਾਥ ਟੈਗੋਰ ਦੇ ਜਨਮ ਦਿਵਸ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।