08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕਾ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 12-05-2026
ਬਲਾਚੌਰ, 11 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਹਰਦੀਪ ਸਿੰਘ ਭੂੰਬਲਾ ਜਰਨਲ ਸਕੱਤਰ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਦਮਨਜੀਤ ਸਿੰਘ ਦਿਆਲ ਦੀ ਰਹਿਨੁਮਾਈ ਹੇਠ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਨਵੇਂ ਹੱਦ ਕਰਜ਼ਿਆਂ ਅਨੁਸਾਰ ਕਰਜ਼ਾ ਜਾਰੀ ਨਾ ਕਰਨ ਸੰਬੰਧੀ ਮੰਗ-ਪੱਤਰ ਦਿੱਤਾ | ਯੂਨੀਅਨ ਨੇ ਵਿਧਾਇਕਾ ਨੂੰ ਦੱਸਿਆ ਗਿਆ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਭਾਵਾਂ ਰਾਹੀਂ ਦਿੱਤੇ ਜਾਂਦੇ ਕਰਜ਼ੇ ਵਿਚ ਵਾਧਾ ਕੀਤਾ ਗਿਆ ਸੀ, ਪਰ ਬੈਂਕ ਵਲੋਂ ਫ਼ੰਡ ਨਾ ਹੋਣ ਦਾ ਬਹਾਨਾ ਬਣਾ ਕੇ ਇਸ ਵਿਰੁੱਧ ਹੜਤਾਲ ਕੀਤੀ ਗਈ, ਜਿਸ 'ਤੇ ਬੇਵੱਸ ਹੋ ਕੇ ਸਰਕਾਰ ਵਲੋਂ ਹੱਦ ਕਰਜ਼ਿਆਂ ਵਿਚ ਵਾਧਾ ਨਾ ਕਰਕੇ ਪੁਰਾਣੇ ਹੱਦ ਕਰਜ਼ਿਆਂ ਅਨੁਸਾਰ ਹੀ ਕਰਜ਼ਾ ਜਾਰੀ ਕਰਨ ਦਾ ਫ਼ਰਮਾਨ ਸੁਣਾਇਆ | ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਦੇ ਵਿਰੋਧ 'ਚ ਪੰਜਾਬ ਰਾਜ ਸਹਿਕਾਰੀ ਸਭਾ ਕਰਮਚਾਰੀ ਯੂਨੀਅਨ ਪੰਜਾਬ ਵਲੋਂ 7 ਮਈ ਨੂੰ 10 ਮਈ ਤੱਕ ਹੜਤਾਲ ਦਾ ਨੋਟਿਸ ਦਿੱਤਾ ਗਿਆ ਸੀ | ਵਿਧਾਇਕਾ ਵਲੋਂ ਯੂਨੀਅਨ ਨਾਲ ਸਭਾਵਾਂ ਕਰਮਚਾਰੀਆਂ ਦੇ ਮਸਲੇ 'ਤੇ ਵੀ ਵਿਚਾਰਾਂ ਕੀਤੀਆਂ ਗਈਆਂ, ਇਸ ਦੇ ਨਾਲ ਕਰਮਚਾਰੀ ਦੇ ਸਰਵਿਸ ਰੂਲਰ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਵਿਧਾਇਕਾ ਵਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁੱਖ ਮੰਤਰੀ ਨੂੰ ਮਿਲ ਕੇ ਇਹ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਰਾਜ ਕੁਮਾਰ ਜਾਡਲੀ, ਅਮਨ ਭਾਰਦਵਾਜ, ਬਲਿਹਾਰ ਸਿੰਘ, ਰਾਜਵੰਤ ਸਿੰਘ, ਹਰਜਿੰਦਰ ਸਿੰਘ, ਕਮਲਜੀਤ ਸਿੰਘ, ਲਾਲ ਸਿੰਘ, ਸੁਖਵੀਰ ਸਿੰਘ, ਪਿ੍ੰਸ, ਰਵਿੰਦਰ ਬੇਗਮਪੁਰ, ਗੌਰਵ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਕ੍ਰਾਂਤੀ, ਮਨਜੀਤ ਸਿੰਘ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਬੰਗਾ ਨੂੰ ਵ੍ਹੀਲ ਚੇਅਰਾਂ ਭੇਟ-ਮੀਨੂੰ ਭੁੱਟਾ, ਵਨੀਤਾ ਕੁਮਾਰੀ ਅਗਲੀ ਖ਼ਬਰ ਮਾਤਾ ਸਵਰਨ ਕੌਰ ਦਾ ਸਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।