24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬਲਾਚੌਰ ਵਿਖੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ

ਅਜੀਤ ਡੈਸਕ 13-05-2026
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ)-ਹੱਕੀ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਸਫਾਈ ਕਰਮਚਾਰੀ ਯੂਨੀਅਨ ਵਲੋਂ 6 ਮਈ ਤੋਂ ਜਾਰੀ ਹੜਤਾਲ ਨੂੰ ਇਫਟੂ ਵਲੋਂ ਸਮਰਥਨ ਦੇ ਦਿੱਤਾ | ਨਗਰ ਕੌਂਸਲ ਬਲਾਚੌਰ ਦੇ ਵਿਹੜੇ ਵਿਚ ਧਰਨੇ 'ਤੇ ਬੈਠੇ ਸਫਾਈ ਕਰਮਚਾਰੀਆਂ ਨੂੰ ਇਫਟੂ ਦੇ ਸੂਬਾ ਸਕੱਤਰ ਕਾਨਰੇਡ ਅਵਤਾਰ ਸਿੰਘ ਤਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਅੱਜ ਹਰ ਵਰਗ ਖੱਜਲ ਖੁਆਰ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਲਾਰੇ ਲਗਾਉਣ ਤੋਂ ਸਿਵਾਏ ਕੁਝ ਪੱਲੇ ਨਾ ਪਾਇਆ | ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਜੇ ਚੌਧਰੀ, ਪ੍ਰਸ਼ੋਤਮ ਮਹਿੰਦੀਪੁਰ ਨੇ ਸੰਬੋਧਨ ਕੀਤਾ | ਇਸ ਮੌਕੇ ਅਜੇ ਕੁਮਾਰ, ਸੁਰਜੀਤ ਕੁਮਾਰ, ਅਬੈ ਕੁਮਾਰ,ਗੁਰਮੀਤ, ਮੀਰਾਂ, ਸੁਨੀਤਾ, ਪੂਜਾ, ਰੇਨੂੰ, ਕੁਸ਼ਲਿਆ, ਕੰਚਨ, ਗੀਤਾ, ਕਮਲਾ, ਸੁਰਿੰਦਰ ਕੌਰ, ਬੇਬੀ, ਸਿੱਧੂ, ਕਮਲੇਸ਼, ਰੇਨੂੰ ਰਾਣੀ, ਕਿਰਨ ਬਾਲਾ, ਲਛਮੀ, ਅੰਜਲੀ, ਮਮਤਾ, ਸ਼ੁਸ਼ਮਾ ਕੁਮਾਰੀ, ਜੀਵਨ, ਵੀਨਾ, ਧਰਮਪਾਲ, ਅਮਿਤ, ਸੋਨੀਆਂ, ਭੂਪਿੰਦਰ ਕੁਮਾਰ, ਬਲਵੀਰ ਸਿੰਘ ਅਦਿ ਹਾਜ਼ਰ ਸਨ |
ਕੌਂਸਲਰ ਆਏ ਸਫਾਈ ਕਰਮਚਾਰੀਆਂ ਦੇ ਹੱਕ ਵਿਚ
ਇਸ ਤੋਂ ਇਲਾਵਾ ਨਗਰ ਕੌਂਸਲ ਬਲਾਚੌਰ ਨਾਲ ਸੰਬੰਧਤ ਕਈ ਕੌਂਸਲਰ ਪਰਮਿੰਦਰ ਮੇਨਕਾ, ਨਰੇਸ਼ ਚੇਚੀ, ਪਰਮਿੰਦਰ ਭਾਟੀਆ ਪੰਮਾਂ, ਪਾਨੀ ਕੁਮਾਰ ਨੇ ਵੀ ਧਰਨੇ 'ਤੇ ਬੈਠੇ ਸਫਾਈ ਕਰਮਚਾਰੀਆਂ ਦੇ ਹੱਕ ਵਿਚ ਆਵਾਜ ਬੁਲੰਦ ਕੀਤੀ | ਇਸ ਮੌਕੇ ਨਰੇਸ਼ ਚੇਚੀ ਨੇ ਆਖਿਆ ਸਰਕਾਰ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਐਲਾਨ ਕਰੇ ਉਨ੍ਹਾਂ ਆਖਿਆ ਕਿ ਥੋੜੀ ਜਿਹੀ ਤਨਖਾਹ ਨਾਲ ਘਰ ਦੇ ਖਰਚੇ ਪੂਰੇ ਨਹੀਂ ਕੀਤੇ ਜਾ ਸਕਦੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਭਾਗਾਂ ਵਿਚ ਬਹੁਤ ਸਾਰੇ ਸਫਾਈ ਕਰਮਚਾਰੀ ਰੈਗੂਲਰ ਹੋਣ ਦੀ ਆਸ ਵਿਚ ਓਵਰਏਜ ਹੋ ਗਏ ਤੇ ਬਹੁਤ ਸਾਰੇ ਇਸ ਦੁਨੀਆ ਤੋਂ ਰੁਖਸਤ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿ ਜਲਦੀ ਤੋਂ ਜਲਦੀ ਸਫਾਈ ਕਰਮਚਾਰੀਆਂ ਨੂੰ ਪੱਕਿਆ ਕੀਤਾ ਜਾਵੇ |
ਪਿਛਲੀ ਖ਼ਬਰ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ 'ਚ ਵਿਚਾਰ ਚਰਚਾ ਅਗਲੀ ਖ਼ਬਰ ਖ਼ਾਲਸਾ ਹਾਈ ਸਕੂਲ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।