18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਰਾਜ ਪੱਧਰੀ ਸੰਗੀਤ ਮੁਕਾਬਲਿਆਂ 'ਚੋਂ ਯੋਗਤਾ ਆਈ ਅੱਵਲ

ਅਜੀਤ ਡੈਸਕ 14-05-2026
ਬੰਗਾ, 13 ਮਈ (ਕਰਮ ਲਧਾਣਾ) -ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਹਸਨਪੁਰ ਲੁਧਿਆਣਾ ਵਿਖੇ ਦਿਵਿਆਂਗ ਬੱਚਿਆਂ ਅਤੇ ਸੰਗੀਤ ਅਧਿਆਪਕਾਂ ਦੇ ਨਵੇਂ ਦਿਸਹਦੇ ਸੰਗੀਤ ਮੁਕਾਬਲੇ ਕਰਵਾਏ ਗਏ | ਸੰਗੀਤ ਅਧਿਆਪਕ ਸੁਨੀਲ ਔਜਲਾ ਦੀ ਅਗਵਾਈ 'ਚ ਕੁਮਾਰੀ ਯੋਗਤਾ ਜੋ ਕਿ ਸ਼ਰੂਤੀ ਸੰਗੀਤ ਅਕੈਡਮੀ ਰਾਮਾ ਮੰਡੀ ਜਲੰਧਰ ਦੀ ਵਿਦਿਆਰਥਣ ਹੈ ਨੇ ਭਾਗ ਲਿਆ | ਉਸ ਨੇ ਇਸ ਮੌਕੇ ਲੋਕ-ਗੀਤ ਗਾਉਣ ਦੇ ਸੂਬਾ ਪੱਧਰੀ ਮੁਕਾਬਲਿਆਂ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਉਸ ਨੇ ਆਪਣੇ ਮਾਤਾ-ਪਿਤਾ ਸੰਗੀਤ ਅਧਿਆਪਕ, ਸ਼ਰੂਤੀ ਸੰਗੀਤ ਅਕੈਡਮੀ ਅਤੇ ਆਪਣੇ ਜ਼ਿਲ੍ਹੇ ਜਲੰਧਰ ਦਾ ਨਾਮ ਰੌਸ਼ਨ ਕੀਤਾ |
ਪਿਛਲੀ ਖ਼ਬਰ ਚੋਪੜਾ ਜਠੇਰਿਆਂ ਦਾ ਮੇਲਾ 17 ਨੂੰ ਅਗਲੀ ਖ਼ਬਰ ਦੁਪਾਲਪੁਰ ਮੰਡੀ 'ਚ ਚੁਕਾਈ ਠੱਪ ਹੋਣ ਕਰਕੇ ਆੜ੍ਹਤੀ ਤੇ ਮਜ਼ਦੂਰ ਡਾਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।