04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਵਾਂਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਨੇ ਨਰਕ ਦਾ ਰੂਪ ਧਾਰਿਆ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ

ਅਜੀਤ ਡੈਸਕ 15-05-2026

ਨਵਾਂਸ਼ਹਿਰ, 14 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਵਿਖੇ ਨਗਰ ਕੌਂਸਲ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਪਿਛਲੇ ਅੱਠ ਦਿਨਾਂ ਤੋਂ ਸੰਘਰਸ਼ ਜਾਰੀ ਹੈ | ਨਵਾਂਸ਼ਹਿਰ ਵਿਚ ਸਫਾਈ ਦਾ ਮੰਦਾ ਹਾਲ ਹੋਣ ਕਾਰਨ ਇਸ ਸਮੇਂ ਸਾਰੀਆਂ ਸੜਕਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਸ਼ਹਿਰ 'ਚ ਲੱਗੇ ਹੋਏ ਗੰਦਗੀ ਦੇ ਢੇਰਾਂ ਕਾਰਨ ਲੋਕ ਇਸ ਸਮੇਂ ਪੂਰੇ ਪ੍ਰੇਸ਼ਾਨ ਹਨ ਅਤੇ ਸ਼ਹਿਰ ਵਿਚੋਂ ਲੰਘਣਾ ਵੀ ਮੁਸ਼ਕਿਲ ਹੋ ਰਿਹਾ ਹੈ | ਇਸ ਸਮੇਂ ਮੁੱਖ ਮਾਰਗ 'ਤੇ ਗੰਦਗੀ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਪੂਰਾ ਖਦਸ਼ਾ ਬਣਿਆ ਹੋਇਆ ਹੈ | ਸ਼ਹਿਰ ਦੇ ਵੱਖ-ਵੱਖ ਮਹੱਲਿਆਂ 'ਚ ਇਸ ਸਮੇਂ ਪਈ ਗੰਦਗੀ ਕਾਰਨ ਲੋਕ ਘਰੋਂ ਬਾਹਰ ਵੀ ਨਿਕਲਣ ਤੋਂ ਡਰ ਰਹੇ ਹਨ | ਸਫਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਇਸ ਸਮੇਂ ਸਫਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੈ | ਕੋਈ ਵੀ ਮੁਲਾਜ਼ਮ ਇਸ ਸਮੇਂ ਹੜਤਾਲ ਕਾਰਨ ਕੰਮ ਨਹੀਂ ਕਰ ਰਿਹਾ | ਉਨ੍ਹਾਂ ਵਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਧਰਨੇ ਦੀ ਅਗਵਾਈ ਵੱਖ-ਵੱਖ ਆਗੂਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ | ਸਫਾਈ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਧਰਨਾ ਦਿੱਤਾ ਜਾ ਰਿਹਾ ਹੈ ਉੱਥੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ | ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਸੰਘਰਸ਼ ਜਾਰੀ ਰਹੇਗਾ | ਕੌਂਸਲਰ ਚੇਤ ਰਾਮ ਰਤਨ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ | ਕੌਂਸਲਰ ਪਰਮ ਸਿੰਘ ਖ਼ਾਲਸਾ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਜਲਦੀ ਪੱਕਾ ਕੀਤਾ ਜਾਵੇ ਤਾਂ ਕਿ ਸ਼ਹਿਰ ਦਾ ਸੁੰਦਰੀ ਕਰਨ ਹੋ ਸਕੇ | ਉਹਨਾਂ ਆਖਿਆ ਕਿ ਨਵਾਂਸ਼ਹਿਰ ਨੇ ਹਮੇਸ਼ਾ ਸਫ਼ਾਈ ਦੇ ਖੇਤਰ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਰਬ ਉੱਚ ਐਵਾਰਡ ਵੀ ਪ੍ਰਾਪਤ ਕੀਤਾ | ਪਰ ਹੁਣ ਜਿੰਨੀ ਗੰਦਗੀ ਨਵਾਂ ਸ਼ਹਿਰ ਵਿਚ ਹੈ ਇਸ ਨੂੰ ਨਵਾਂਸ਼ਹਿਰ ਕਹਿਣ ਲੱਗਿਆ ਵੀ ਸ਼ਰਮ ਮਹਿਸੂਸ ਹੁੰਦੀ ਹੈ | ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂ ਸ਼ਹਿਰ ਨੇ ਆਖਿਆ ਕਿ ਜਲਦੀ ਹੀ ਮੁਲਾਜ਼ਮਾਂ ਦਾ ਮਸਲਾ ਹੱਲ ਕੀਤਾ ਜਾਵੇਗਾ ਤੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ ਉਨ੍ਹਾਂ ਭਰੋਸਾ ਦਵਾਇਆ ਕਿ ਜਲਦੀ ਹੀ ਸ਼ਹਿਰ 'ਚ ਸਫਾਈ ਕਰਵਾਈ ਜਾ ਰਹੀ ਹੈ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ਦੀ ਕਾਰ ਸੇਵਾ ਕਾਰਨ ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਨਾਂਅ ਸੁਨਹਿਰੀ ਪੰਨਿਆਂ 'ਤੇ... ਅਗਲੀ ਖ਼ਬਰ ਕਿਰਾਏਦਾਰਾਂ, ਨੌਕਰਾਂ ਤੇ ਪੇਇੰਗ ਗੈੱਸਟ ਦਾ ਪੂਰਾ ਵੇਰਵਾ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ-ਜ਼ਿਲ੍ਹਾ ਮੈਜਿਸਟ੍ਰੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।