03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਐਮ. ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਦਾ ਜਮਾਤ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 15-05-2026
ਬਲਾਚੌਰ, 14 ਮਈ (ਨਰੇਸ਼ ਧੌਲ)-ਸੀ. ਬੀ. ਐਸ. ਈ. ਵਲੋਂ ਐਲਾਨੇ ਨਤੀਜਿਆਂ ਦੌਰਾਨ ਇਲਾਕੇ ਦੀ ਨਾਮਵਰ ਸੰਸਥਾ ਐਮ. ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਦਾ ਜਮਾਤ 12ਵੀਂ ਦਾ ਨਤੀਜਾ 100 ਫੀਸਦੀ ਤੇ ਪੂਰੀ ਤਰ੍ਹਾਂ ਸ਼ਾਨਦਾਰ ਰਿਹਾ | ਸਕੂਲ ਦੇ ਚੇਅਰਮੈਨ ਬਾਬੂ ਰਾਮ ਜੀ ਦਾਸ ਤੇ ਪਿ੍ੰਸੀਪਲ ਰਿਤੂ ਬਤਰਾ ਨੇ ਦੱਸਿਆ ਕਿ ਇਸ ਵਾਰ ਕੁਲ 236 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀ ਸਫਲ ਰਹੇ | ਨਤੀਜਿਆਂ ਦੌਰਾਨ ਜਿਥੇ ਬਾਕੀ ਸਮੁੱਚੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਉੱਥੇ ਹਿਊਮੈਨਿਟੀਜ਼ ਸਟ੍ਰੀਮ 'ਚੋਂ ਅਰਪਣ ਤੇ ਸਿਮਰਨਪ੍ਰੀਤ ਕੌਰ ਨੇ 98.2 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲਵਪ੍ਰੀਤ ਕੌਰ ਨੇ 96.6 ਫੀਸਦੀ ਨਾਲ ਦੂਜਾ ਤੇ ਭਾਰਤੀ ਖੇਪੜ ਨੇ 96.2 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ ਵਿਚੋਂ ਜੀਨਲ ਸ਼ਰਮਾ ਨੇ 96.4 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜੈਸਮੀਨ ਮੇਨਕਾ ਤੇ ਪ੍ਰਭਜੋਤ ਸੈਣੀ ਨੇ 95.4 ਫੀਸਦੀ ਨਾਲ ਦੂਜਾ ਤੇ ਵਿਸ਼ਾਲੀ ਨੇ 94.2 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਸਾਇੰਸ ਸਟਰੀਮ ਮੈਡੀਕਲ ਸਟੀਮ 'ਚੋਂ ਪਰਮਿੰਦਰ ਕੌਰ ਨੇ 92.2 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ਼ਤਿਾ ਚੌਧਰੀ ਨੇ 92 ਫੀਸਦੀ ਨਾਲ ਦੂਜਾ ਤੇ ਵੰਸ਼ਿਕਾ ਚੇਚੀ ਨੇ 90.8 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਸਾਇੰਸ ਸਟਰੀਮ (ਨਾਨ-ਮੈਡੀਕਲ ਸਟ੍ਰੀਮ) 'ਚੋਂ ਜਸ਼ਨਦੀਪ ਸਿੰਘ ਤੇ ਤਨਿਸ਼ ਸ਼ਰਮਾ ਨੇ 88.8 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰਸ਼ਲ ਭਾਟੀਆ ਨੇ 88.6 ਫੀਸਦੀ ਨਾਲ ਦੂਜਾ ਤੇ ਦਿਕਸ਼ਾ ਕੁਮਾਰੀ ਨੇ 87.4 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਅੰਗਰੇਜ਼ੀ ਵਿਸ਼ੇ ਵਿਚ ਗੁਰਲੀਨ ਕੌਰ, ਰਿਧਿਮਾ ਚੌਧਰੀ, ਤਵਲੀਨ ਕੌਰ, ਜੈਸਮੀਨ ਮੇਨਕਾ ਤੇ ਜੀਨਲ ਸ਼ਰਮਾ ਨੇ 100 'ਚੋਂ 100 ਅੰਕ ਪ੍ਰਾਪਤ ਕੀਤੇ | ਬਾਇਓਲੋਜੀ ਵਿਸ਼ੇ ਵਿੱਚ ਗੁਰਲੀਨ ਕੌਰ ਨੇ 100 ਵਿੱਚੋਂ 100 ਅੰਕ ਹਾਸਿਲ ਕੀਤੇ | ਪੋਲਿਟੀਕਲ ਸਾਇੰਸ ਵਿਸ਼ੇ ਵਿਚ ਅਰਪਣ ਤੇ ਸਿਮਰਨਪ੍ਰੀਤ ਕੌਰ ਨੇ ਵੀ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਰਿਤੂ ਬਤਰਾ ਤੇ ਚੇਅਰਮੈਨ ਰਾਮਜੀ ਦਾਸ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਚੰਗੇ ਪ੍ਰਦਰਸ਼ਨ ਲਈ ਯਤਨ ਕਰਨ ਅਤੇ ਮਿਹਨਤ ਤੇ ਅਨੁਸ਼ਾਸਨ ਦੇ ਮੁੱਲਾਂ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਵਿਆਹ ਜਾਂ ਕੋਈ ਵੀ ਖ਼ੁਸ਼ੀ ਦੇ ਤਿਉਹਾਰ 'ਤੇ ਪਟਾਕੇ ਚਲਾਉਣ ਦੀ ਮਨਾਹੀ ਅਗਲੀ ਖ਼ਬਰ ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਵਿਖੇ ਏ. ਸੀ. ਖਰੀਦ ਆਫਰ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।