27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰੂ ਰਵਿਦਾਸ ਜੀ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 16-05-2026
ਗੁਣਾਚੌਰ, 15 ਮਈ (ਅਮਰੀਕ ਕਟਾਰੀਆ)-ਪਿੰਡ ਸਾਧਪੁਰ ਨਿਵਾਸੀਆਂ ਵਲੋਂ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਲੋਹਟੀਆ ਨੇ ਦੱਸਿਆ ਕਿ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਫਰਵਰੀ 2027 ਨੂੰ ਜਿਥੇ ਪੂਰੀ ਦੁਨੀਆ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਗੁਰੂ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ | ਇਸੇ ਸੰਬੰਧ ਵਿਚ ਕਥਾ ਵਾਚਕ ਮੰਗਲ ਸਿੰਘ ਸੋਢੀਆਂ ਵਾਲਿਆਂ ਦੇ ਜਥੇ ਵਲੋਂ ਪਿੰਡ-ਪਿੰਡ ਜਾ ਕੇ ਗੁਰੂ ਰਵਿਦਾਸ ਮਹਾਰਾਜ ਵਲੋਂ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਹਿੱਤ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੰਗਲ ਸਿੰਘ ਸੋਢੀਆਂ ਦੇ ਜਥੇ ਵਲੋਂ ਇਸ ਤਰ੍ਹਾਂ ਦੇ ਸਮਾਗਮ ਹਰ ਪਿੰਡ ਵਿਚ ਕੀਤੇ ਜਾਣੇ ਹਨ | ਇਨ੍ਹਾਂ ਸਮਾਗਮਾਂ ਦੀ ਲੜੀ ਦੀ ਪਹਿਲ ਕਦਮੀ ਕਰਦੇ ਹੋਏ ਪਿੰਡ ਸਾਧਪੁਰ ਵਿਖੇ ਇਹ ਧਾਰਮਿਕ ਸਮਾਗਮ ਕਰਵਾਇਆ | ਕਥਾ ਵਾਚਕ ਮੰਗਲ ਸਿੰਘ ਵਲੋਂ ਗੁਰੂ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਅਤੇ ਉਨ੍ਹਾਂ ਵਲੋਂ ਦਰਸਾਏ ਗਏ ਸੱਚ ਦੇ ਮਾਰਗ 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ | ਇਸ ਸਮਾਗਮ ਵਿਚ ਪ੍ਰਧਾਨ ਪਰਮਜੀਤ ਲੋਹਟੀਆ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਲੱਡੂ ਰਾਮ, ਅਵਤਾਰ ਚੰਦ, ਹੁਸਨ ਲਾਲ ਤੇ ਸਰਪੰਚ ਮਮਤਾ ਰਾਣੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਇਸ ਮੌਕੇ 'ਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ | ਪ੍ਰਧਾਨ ਪਰਮਜੀਤ ਲੋਹਟੀਆ ਵਲੋਂ ਕਥਾਵਾਚਕ ਮੰਗਲ ਸਿੰਘ ਪਿੰਡ ਸੋਢੀਆਂ ਦਾ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਗਰ ਕੌਂਸਲ ਬੰਗਾ ਚੋਣਾਂ ਲਈ ਅਕਾਲੀ ਦਲ ਦੇ 8 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖਲ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾ ਤੋਂ ਆਪਣੇ ਜੀਵਨ ਦੀ ਸੇਧ ਲੈਣੀ ਸਮੇਂ ਦੀ ਮੁੱਖ ਲੋੜ-ਮੈਡਮ ਲੋਹਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।