24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐਕਸਪਰਟ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ

ਅਜੀਤ ਡੈਸਕ 16-05-2026
ਨਵਾਂਸ਼ਹਿਰ, 15 ਮਈ (ਜਸਬੀਰ ਸਿੰਘ ਨੂਰਪੁਰ)-ਐਕਸਪਰਟ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਨੇ ਸਾਲ 2026 ਦੇ ਨਤੀਜਿਆਂ ਵਿਚ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਸੈਂਟਰ ਦੇ ਡਾਇਰੈਕਟਰ ਪਰਮਿੰਦਰਪਾਲ ਸਿੰਘ ਬਖਸ਼ੀ ਨੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੈਂਟਰ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਬਾਰ੍ਹਵੀਂ ਜਮਾਤ 'ਚ ਡਾਇਰੈਕਟਰ ਪੀ. ਐੱਸ. ਬਖਸ਼ੀ ਦੀ ਸਪੁੱਤਰੀ ਜੈਸਮੀਨ ਕੌਰ ਬਖਸ਼ੀ ਨੇ ਸੁਪਰ ਮੈਡੀਕਲ ਸਟਰੀਮ ਵਿਚ 96 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਰਾਧਿਕਾ ਸਪੁੱਤਰੀ ਦਲੀਪ ਕੁਮਾਰ ਧਾਮ ਨੇ 92 ਫੀਸਦੀ ਅੰਕ ਪ੍ਰਾਪਤ ਕੀਤੇ | ਸ਼ਿਵਾਨੀ ਸਪੁੱਤਰੀ ਸੁਭਾਸ਼ ਮਹਿਤਾ ਨੇ 90 ਫੀਸਦੀ ਅੰਕ ਹਾਸਿਲ ਕੀਤੇ | ਸਿਮਰਨਦੀਪ ਕੌਰ ਸਪੁੱਤਰੀ ਮਨੋਹਰ ਸਿੰਘ ਨੇ 87 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਸਮਨਜੋਤ ਸਿੰਘ ਸਪੁੱਤਰ ਮਹਿੰਦਰ ਸਿੰਘ ਬੰਗਾ 87 ਫੀਸਦੀ ਅੰਕ | ਗਿਆਰ੍ਹਵੀਂ ਜਮਾਤ ਵਿਚ ਵੀ ਸੈਂਟਰ ਦੇ ਬੱਚਿਆਂ ਨੇ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਿਆ ਪਿ੍ਯਾਂਸ਼ੀ ਜੈਨ ਸਪੁੱਤਰੀ ਅਮਿਤ ਜੈਨ ਨੇ 95.3 ਫੀਸਦੀ ਅੰਕ ਹਾਸਿਲ ਕੀਤੇ | ਦੀਪਾਲੀ ਸ਼ਰਮਾ ਸਪੁੱਤਰੀ ਅਨੰਦ ਸ਼ਰਮਾ ਨੇ 94.4 ਫੀਸਦੀ ਅੰਕਾਂ ਨਾਲ ਸਫਲਤਾ ਪ੍ਰਾਪਤ ਕੀਤੀ | ਡਾਇਰੈਕਟਰ ਪਰਮਿੰਦਰਪਾਲ ਸਿੰਘ ਬਖਸ਼ੀ ਨੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਬਖਸ਼ੀ ਟਾਵਰ (ਜਾਡਲਾ) ਅਤੇ ਨਵਾਂਸ਼ਹਿਰ ਸਥਿਤ ਸੈਂਟਰਾਂ ਵਿਚ ਹਮੇਸ਼ਾ ਹੀ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
ਪਿਛਲੀ ਖ਼ਬਰ ਰਾਏਕੋਟ ਵਿਖੇ ਨਾਮਜ਼ਦਗੀਆਂ ਦੇ ਤੀਸਰੇ ਦਿਨ ਕੁੱਲ 8 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ ਅਗਲੀ ਖ਼ਬਰ ਚਰਨ ਕੰਵਲ ਕਾਨਵੈਂਟ ਸਕੂਲ 'ਚ ਕਾਮਰਸ ਸਟਰੀਮ 'ਚ ਤਾਨੀਆ ਪਹਿਲੇ ਸਥਾਨ 'ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।