ਰਾਹੋਂ, 18 ਮਈ (ਉਂਕਾਰ ਸਿੰਘ ਰਾਠੋਰ) - ਸਥਾਨਕ ਨਵਾਂਸ਼ਹਿਰ ਰੋਡ ਰਾਹੋਂ ਵਿਖੇ ਸਥਿਤ ਬਾਬਾ ਰਾਮ ਰਤਨ ਜੀ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਛਬੀਲ ਦਾ ਉਦਘਾਟਨ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਹੇਮੰਤ ਰਨਦੇਵ ਬੌਬੀ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਅਰੁਣ ਭਾਰਗਵ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਬਾਬਾ ਜੀ ਦੇ ਦਰਬਾਰ ਵਿੱਚ ਭੱਲਿਆਂ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਅਰੁਣ ਭਾਰਗਵ ਨੇ ਕਿਹਾ ਕਿ ਜੋ ਭਗਤ ਸੱਚੇ ਦਿਲ ਨਾਲ ਬਾਬਾ ਰਾਮ ਰਤਨ ਜੀ ਦੇ ਦਰਬਾਰ ਵਿੱਚ ਸੱਚੇ ਮਨ ਨਾਲ ਸੇਵਾ ਕਰਦਾ ਹੈ ਬਾਬਾ ਜੀ ਉਸ ਦੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ | ਇਸ ਮੌਕੇ ਡਾ. ਵਿਸ਼ਾਲ ਪਲਟਾ, ਅਰੁਣ ਭਾਰਗਵ, ਮਨੀਸ਼ ਅਰੋੜਾ, ਮੋਨੂੰ ਸ਼ਰਮਾ, ਚਰਨਜੀਤ ਅਰੋੜਾ, ਗੋਲਡੀ ਭਾਰਗਵ, ਪਰਮਜੀਤ ਸਿੰਘ, ਨਵੀਨ ਕੁਮਾਰ, ਪ੍ਰਦੀਪ ਰਾਣਾ, ਰਾਜੀਵ ਪਾਠਕ, ਮਨੀਸ਼ ਅਰੋੜਾ, ਬਲਦੇਵ ਭਾਗੀ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਅਮਰੀਕ ਸਿੰਘ ਆਦਿ ਹਾਜ਼ਰ ਸਨ |