16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮਜਾਰੀ ਵਿਖੇ ਦਰਬਾਰ ਪੰਜਾਂ ਪੀਰਾਂ ਨੂੰ ਸਮਰਪਿਤ ਜੋੜ ਮੇਲਾ 21 ਨੂੰ

ਅਜੀਤ ਡੈਸਕ 19-05-2026
ਬੰਗਾ, 18 ਮਈ (ਕਰਮ ਲਧਾਣਾ)-ਨਜ਼ਦੀਕੀ ਪਿੰਡ ਮਜਾਰੀ ਵਿਖੇ ਪੰਜਾਂ ਪੀਰਾਂ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 21 ਮਈ ਨੂੰ ਦਰਬਾਰ ਦੇ ਸੇਵਾਦਾਰ ਜਨਾਬ ਸਫੀ ਮੁਹੰਮਦ, ਬੂਟਾ ਚੌਂਕੀਦਾਰ, ਸੇਵਾਦਾਰ ਗੁਰਮੇਲ ਰਾਮ ਤੇ ਸਰਪੰਚ ਜਗਤਾਰ ਸਿੰਘ ਸ਼ੋਕਰ ਦੀ ਯੋਗ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਦਿਨ ਝੰਡੇ ਦੀ ਰਸਮ ਤੇ ਚਿਰਾਗ ਰੌਸ਼ਨ ਕੀਤੇ ਜਾਣਗੇ | ਉਪਰੰਤ ਕਵਾਲੀਆਂ ਦੀ ਮਹਿਫਲ ਸਜਾਈ ਜਾਵੇਗੀ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਮ ਨੂੰ ਸਾਲਾਨਾ ਛਿੰਝ ਮੇਲਾ ਕਰਵਾਇਆ ਜਾਵੇਗਾ, ਜਿਸ 'ਚ ਸੱਦੇ ਹੋਏ ਆਖੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਸਾਰੀਆਂ ਕੁਸ਼ਤੀਆਂ ਆਰ-ਪਾਰ ਦੀਆਂ ਹੋਣਗੀਆਂ | ਕੁਸ਼ਤੀਆਂ ਤੋਂ ਇਲਾਵਾ ਹੋਰ ਰਵਾਇਤੀ ਖੇਡਾਂ ਨਹੀਂ ਹੋਣਗੀਆਂ | ਇਸ ਮੌਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ |
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਨੂੰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਹਰੀ ਝੰਡੀ ਦਿਖਾ ਕੇ ਸ਼ਰਧਾਲੂਆਂ ਨੂੰ... ਅਗਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।