16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੜੋਆ ਬਲਾਕ ਦੀਆਂ ਸੜਕਾਂ ਵਿਕਾਸ ਦੀਆਂ ਖੋਲ੍ਹਦੀਆਂ ਹਨ ਪੋਲ

ਅਜੀਤ ਡੈਸਕ 19-05-2026
ਸੜੋਆ, 18 ਮਈ (ਹਰਮੇਲ ਸਹੂੰਗੜਾ)-ਬਲਾਕ ਸੜੋਆ 'ਚ ਪੈਂਦੇ ਪਿੰਡ ਪੈਲੀ ਤੋਂ ਹੁੰਦੇ ਹੋਏ ਅਟਾਲ ਮਜਾਰਾ ਨੂੰ ਜਾਣ ਵਾਲੀ ਿਲੰਕ ਸੜਕ 'ਤੇ ਪੱਥਰ ਪਾਏ ਨੂੰ ਕਰੀਬ ਨੌ ਮਹੀਨੇ ਹੋ ਗਏ ਹਨ | ਇਕ ਵਾਰ ਜਦੋਂ ਪਹਿਲਾਂ ਬਰਾਸਤੀ ਮੀਂਹ ਨੇ ਸਾਰੀ ਸੜਕ ਪੁੱਟ ਦਿੱਤੀ ਸੀ ਤੇ ਠੇਕੇਦਾਰ ਸੜਕ 'ਤੇ ਪੱਥਰ ਪਾ ਕੇ ਭੁੱਲ ਗਿਆ | ਇਹ ਵਿਚਾਰ ਅਟਾਲ ਮਜਾਰਾ ਦੇ ਕੁਝ ਮੁਹਤਬਾਰ ਵਿਅਕਤੀਆਂ ਮੀਰੀ ਪੀਰੀ ਵੈਲਫੇਅਰ ਦੇ ਪ੍ਰਧਾਨ ਲਖਵੀਰ ਸਿੰਘ, ਜਸਪਾਲ ਸਿੰਘ ਠੇਕੇਦਾਰ, ਮੱਖਣ ਸਿੰਘ ਨੇ ਦੱਸਿਆ ਕਿ ਨੌ ਮਹੀਨੇ ਬੀਤ ਜਾਣ ਮਗਰੋਂ ਵੀ ਠੇਕੇਦਾਰ ਵਲੋਂ ਸੜਕ 'ਤੇ ਪ੍ਰੀਮਿਕਸ ਨਹੀਂ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਪੈਲੀ ਤੋਂ ਲੈ ਕੇ ਅਟਾਲ ਮਜਾਰੇ ਸੜਕ 'ਤੇ ਪੱਥਰ ਨਿਕਲ ਚੁੱਕੇ ਹਨ, ਜਿਸ ਨਾਲ ਪੈਦਲ ਜਾਣ ਵਾਲੇ ਰਾਹਗੀਰਾਂ ਤੇ ਪਿੰਡਾਂ ਤੋਂ ਕੰਮ ਕਰਨ ਜਾਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਵਿਅਕਤੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੜਕ ਦੇ ਠੇਕੇਦਾਰ ਨੂੰ ਸਖ਼ਤ ਤਾੜਨਾ ਕੀਤੀ ਜਾਵੇ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਬਲਾਕ ਸੜੋਆ ਦੀਆਂ ਸੜਕਾਂ ਜਿਨ੍ਹਾਂ 'ਤੇ ਪੱਥਰ ਪੈ ਚੁੱਕਾ ਹੈ, ਜਿਵੇਂ ਸੜੋਆ ਤੋਂ ਸਹੂੰਗੜਾ ਤੇ ਪਿੰਡ ਦੀ ਫਿਰਨੀ ਦਾ ਜੋ ਕੰਮ ਬਾਕੀ ਪਿਆ ਹੈ | ਉਨ੍ਹਾਂ ਸੜਕਾਂ 'ਤੇ ਪ੍ਰੀਮਿਕਸ ਜਲਦੀ ਪਵਾਇਆ ਜਾਵੇ | ਪਿੰਡ ਸਹੂੰਗੜਾ ਦੇ ਜਥੇਦਾਰ ਸਤਨਾਮ ਸਿੰਘ ਸਹੂੰਗੜਾ ਤੇ ਹੋਰ ਵਿਅਕਤੀਆਂ ਨੇ ਮੰਡੀ ਬੋਰਡ ਬਲਾਚੌਰ ਤੇ ਸੰਬੰਧਤ ਠੇਕੇਦਾਰ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸੜਕਾਂ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ |
ਪਿਛਲੀ ਖ਼ਬਰ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਔੜ ਦੀ ਮਨਪ੍ਰੀਤ ਨੇ ਜ਼ਿਲ੍ਹਾ ਪੱਧਰੀ ਮੈਰਿਟ 'ਚੋਂ ਦੂਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ, ਸਕੂਲ, ਪਿੰਡ ਤੇ ਮਾਪਿਆਂ ਦਾ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।