16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਵੱਡੇ ਉਪਰਾਲੇ-ਹਨੀ ਟੌਂਸਾ ਮੌਜੋਵਾਲ ਮਜਾਰਾ ਵਿਖੇ ਬਿਮਲ ਚੌਧਰੀ, ਰੱਕੜ, ਮਾਣੇਵਾਲ, ਕੋਹਲੀ, ਚੌਹਾਨ, ਬੱਗੂਵਾਲ ਆਦਿ ਦੀ ਅਗਵਾਈ ਹੇਠ ਮੀਟਿੰਗ

ਅਜੀਤ ਡੈਸਕ 19-05-2026
ਬਲਾਚੌਰ, 18 ਮਈ (ਨਰੇਸ਼ ਧੌਲ)-ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਮੇਸ਼ਾ ਹੀ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਹਰ ਖੇਤਰ ਅੰਦਰ ਵੱਡੇ ਉਪਰਾਲੇ ਕੀਤੇ ਗਏ ਹਨ | ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਚੌਧਰੀ ਸੁਰਜੀਤ ਕੋਹਲੀ, ਚੌਧਰੀ ਗੌਰਵ ਚੌਹਾਨ ਨਾਨੋਵਾਲ, ਅਸ਼ਵਨੀ ਬੱਗੂਵਾਲ ਆਦਿ ਦੀ ਅਗਵਾਈ ਹੇਠ ਅਕਾਲੀ ਆਗੂ ਜਗਿੰਦਰ ਪਾਲ ਚਾਂਦਲਾ ਤੇ ਬਗ਼ੀਚਾ ਸਿੰਘ ਰੱਕੜ ਦੇ ਗ੍ਰਹਿ ਪਿੰਡ ਮੌਜੋਵਾਲ ਮਜਾਰਾ ਵਿਖੇ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਬਲਾਚੌਰ ਦੇ ਇੰਚਾਰਜ ਚੌਧਰੀ ਹਨੀ ਟੋਂਸਾ ਨੇ ਇਕੱਤਰ ਬਹੁ ਗਿਣਤੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਅਜਿਹੀ ਪਾਰਟੀ ਹੈ ਭਾਵੇਂ ਪੰਜਾਬ ਵਿਚ ਸਰਕਾਰ ਹੋਵੇ ਜਾਂ ਨਾ ਹੋਵੇ ਪਰ ਪਾਰਟੀ ਵਲੋਂ ਹਰ ਵੇਲੇ ਪੰਜਾਬ ਦੇ ਹਿਤਾਂ ਲਈ ਵੱਡੇ ਸੰਘਰਸ਼ ਕੀਤੇ ਗਏ ਹਨ | ਉਨ੍ਹਾਂ ਮੌਜੂਦਾ 'ਆਪ' ਸਰਕਾਰ ਸੰਬੰਧੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਮਾੜੀਆਂ ਨੀਤੀਆਂ ਕਾਰਨ ਸਮੁੱਚਾ ਪੰਜਾਬ ਅੱਜ ਕਰਜ਼ੇ ਦੀ ਦਲ-ਦਲ ਵਿਚ ਧੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਾਸੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਇਸ ਤੋਂ ਇਲਾਵਾ ਚੌਧਰੀ ਬਿਮਲ ਕੁਮਾਰ ਸਿਆਣਾ, ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਸੁਰਜੀਤ ਕੋਹਲੀ, ਅਸ਼ਵਨੀ ਬੱਗੂਵਾਲ, ਮੋਹਣ ਸਿੰਘ ਟੱਪਰੀਆਂ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜਰਨੈਲ ਸਿੰਘ ਸ਼ਿੰਝਰ, ਪਵਨ ਸ਼ਰਮਾ, ਮੋਹਣ ਸਿੰਘ ਮੌਜੋਵਾਲ, ਚੰਨਣ ਸਿੰਘ ਨੰਬਰਦਾਰ, ਬਲਵੀਰ ਸਿੰਘ ਸਾਬਕਾ ਸਰਪੰਚ, ਜੋਗਾ ਸਿੰਘ ਹੀਰ, ਅਵਤਾਰ ਸਿੰਘ ਝਾਂਗੜੀਆਂ, ਸੰਤੋਖ ਸਿੰਘ ਸ਼ਿੰਝਰ, ਹਰਭਜਨ ਸਿੰਘ, ਨਰਿੰਦਰ ਸਿੰਘ, ਸਤਨਾਮ ਸਿੰਘ ਹੀਰ, ਸੁਰਿੰਦਰ ਸਿੰਘ ਸ਼ਿੰਝਰ, ਮੱਖਣ ਸਿੰਘ ਪਾਠੀ, ਪਰਮਜੀਤ ਸਿੰਘ ਪਾਠੀ, ਬਲਵੀਰ ਸਿੰਘ ਪੌੜ ਤੇ ਹੋਰ ਬਹੁ ਗਿਣਤੀ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਬੌਬੀ ਦੇ ਨਗਰ ਕੌਂਸਲ ਚੋਣਾਂ ਰਾਹੋਂ ਦਰਮਿਆਨ ਪੇਪਰ ਰੱਦ ਹੋਣ ਕਾਰਨ ਭਖਿਆ ਮਾਹੌਲ ਅਗਲੀ ਖ਼ਬਰ ਬਜ਼ੀਦਪੁਰ 'ਚ ਗੁਰਦੁਆਰਾ ਸਿੰਘ ਸਭਾ ਦੇ ਨਵੇਂ ਦਰਬਾਰ ਹਾਲ ਦੇ ਉਦਘਾਟਨ ਮੌਕੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।