ਬੰਗਾ, 18 ਮਈ (ਧਰਮਵੀਰ ਪਾਲ)-ਸੀਤਲਾ ਮੰਦਰ ਬੰਗਾ ਵਿਖੇ ਸਰਬ ਹਿਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਬੰਗਾ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਇਸ ਸੰਬੰਧੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਗਰਮੀ ਦੇ ਇਸ ਮੌਸਮ ਵਿਚ ਰਾਹਗੀਰਾਂ ਨੂੰ ਜਲ ਛਕਾਉਣਾ ਵੀ ਬਹੁਤ ਹੀ ਉੱਤਮ ਸੇਵਾ ਗਿਣੀ ਜਾਂਦੀ ਹੈ | ਇਸ ਮੌਕੇ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਰੋਕ-ਰੋਕ ਕੇ ਛਬੀਲ ਦਾ ਜਲ ਛਕਾਇਆ | ਇਸ ਮੌਕੇ ਪੰਡਿਤ ਕੁਸ਼ਮਾਕਰ ਸ਼ਾਸ਼ਤਰੀ, ਸੁਦੇਸ਼ ਕੁਮਾਰ, ਅਜੇ ਪਾਲ, ਹਿੰਮਤ ਕੁਮਾਰ, ਵਿਸ਼ਾਲ ਗਰੋਵਰ, ਵਿਨੋਦ ਆਨੰਦ, ਸੁਖਕਰਨ, ਰਮਨਦੀਪ, ਰੰਮੀ, ਲਾਡੀ, ਅਵਤਾਰ ਸਿੰਘ ਆਦਿ ਹਾਜਰ ਸਨ |