15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੱਕੀ ਮੰਗਾਂ ਲਈ ਅੱਜ ਮੋਗਾ ਰੈਲੀ ਨੂੰ ਜਾਣਗੇ ਪੀ. ਡਬਲਿਊ. ਡੀ. ਦੇ ਇਲੈਕਟਰੀਕਲ

ਅਜੀਤ ਡੈਸਕ 19-05-2026
ਨਵਾਂਸ਼ਹਿਰ/ਟੱਪਰੀਆਂ ਖੁਰਦ, 18 ਮਈ (ਨੂਰਪੁਰ, ਬੂਥਗੜ੍ਹੀਆ)-ਪੀ. ਡਬਲਿਊ. ਡੀ. ਇਲੈਕਟਰੀਕਲ ਆਊਟ ਸੋਰਸਿੰਗ ਯੂਨੀਅਨ ਪੰਜਾਬ ਦੀ ਮੀਟਿੰਗ ਪੰਜਾਬ ਦੇ ਸੂਬਾ ਪ੍ਰਧਾਨ ਜਸਪ੍ਰੀਤ ਗਗਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਲਖਵਿੰਦਰ ਕੁਮਾਰ ਦੀ ਅਗਵਾਈ ਵਿਖੇ ਹੋਈ ਸੀ | ਜਿਸ ਵਿਚ ਦਿੜਬਾ ਵਿਖੇ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਧਰਨੇ ਦੇ ਸੰਬੰਧ ਵਿਚ ਆਗੂਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਜ਼ਿਲਿ੍ਹਆਂ ਦੀਆਂ ਤਿਆਰੀਆਂ ਕਰਵਾਉਣ ਲਈ ਫੈਸਲਾ ਕੀਤਾ ਗਿਆ ਸੀ ਤੇ ਉਸ 'ਚ ਸਾਰੇ ਹੀ ਜ਼ਿਲਿ੍ਹਆਂ ਤੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਵੱਡੀ ਗਿਣਤੀ ਵਿਚ ਦਿੜਬਾ ਧਰਨੇ 'ਚ ਉਹ ਸ਼ਾਮਿਲ ਹੋਣਗੇ | ਜੇਕਰ ਸਰਕਾਰ ਨੇ 19 ਤਰੀਕ ਦੀ ਮੀਟਿੰਗ 'ਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਫੈਸਲਾ ਨਾ ਕੀਤਾ ਗਿਆ ਤਾਂ ਵੱਡੀ ਗਿਣਤੀ ਵਿਚ ਸਾਰੇ ਸਾਥੀ ਦਿੜਬਾ ਰੈਲੀ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਕਿਹਾ ਕਿ ਇਸ ਬੈਠਕ ਦੇ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹੀ ਨਹੀਂ ਸਗੋਂ ਪੂਰੇ ਪੰਜਾਬ ਸੂਬੇ ਦੇ ਸਮੂਹ ਪੀ. ਡਬਲਿਊ. ਡੀ ਦੇ ਇਲੈਕਟਰੀਕਲ ਰੈਲੀ 'ਚ ਸ਼ਮੂਲੀਅਤ ਕਰਨ ਜਾਣਗੇ |
ਪਿਛਲੀ ਖ਼ਬਰ ਪਿੰਡਾਂ 'ਚ ਸਵੇਰੇ ਸ਼ਾਮ ਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੀਤਾ ਬੁਰਾ ਹਾਲ-ਵਿਜੇ ਭਾਟੀਆ ਸੰਡਰੇਵਾਲ ਅਗਲੀ ਖ਼ਬਰ ਅਕਾਲੀ ਦਲ ਹਾਈਕਮਾਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ -ਹਨੀ ਟੌਂਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।