ਨਵਾਂਸ਼ਹਿਰ, 18 ਮਈ (ਦੀਦਾਰ ਸਿੰਘ ਸ਼ੇਤਰਾ)-ਵਿਜੀਲੈਂਸ ਬਿਊਰੋ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵਲੋਂ ਭਰਿਸ਼ਟਾਚਾਰ ਦੇ ਇਕ ਮਾਮਲੇ 'ਚ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਭਿ੍ਸ਼ਟਾਚਾਰ ਦੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਵਿਭਾਗ ਵਲੋਂ ਵਣ ਵਿਭਾਗ ਦੇ ਕਰਮਚਾਰੀਆਂ ਤਜਿੰਦਰ ਪਾਲ ਸਿੰਘ ਗਾਰਡ, ਸ਼ਮਸ਼ੇਰ ਸਿੰਘ ਡੇਲੀਵੇਜ ਤੇ ਅਮਰਜੀਤ ਥਿੰਦ (ਚਾਹ ਵਾਲਾ) ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਐਂਟੀ ਕਰੱਪਸ਼ਨ ਐਕਸ਼ਨ ਲਾਈਨ ਉਪਰ ਪ੍ਰਾਪਤ ਸ਼ਿਕਾਇਤ ਦੀ ਪੜਤਾਲ ਉਪਰੰਤ 28, 29 ਜੂਨ ਦੀ ਦਰਮਿਆਨੀ ਰਾਤ ਨੂੰ ਵਣ ਵਿਭਾਗ ਦੇ ਬਲਾਕ ਅਫ਼ਸਰ ਚਿਰਾਗ ਲਖੋਤਰਾ ਨੇ ਤੇਜਿੰਦਰ ਸਿੰਘ ਫੋਰੈਸਟ ਗਾਰਡ ਅਤੇ ਸ਼ਮਸ਼ੇਰ ਸਿੰਘ ਦਿਹਾੜੀਦਾਰ ਦੇ ਨਾਲ ਮਿਲ ਕੇ ਵਣ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਵਿਚ ਫੜੇ ਗਏ ਸ਼ਿਕਾਇਤਕਰਤਾ ਮੁਹੰਮਦ ਸਲੀਮ ਦੇ ਤਿੰਨ ਵਹੀਕਲਾਂ ਟਿੱਪਰ, ਜੇ. ਸੀ. ਬੀ. ਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਲਿਆ ਸੀ | 29 ਜੂਨ ਨੂੰ ਬਲਾਕ ਅਫ਼ਸਰ ਚਿਰਾਗ ਲਖੋਤਰਾ ਵਲੋਂ ਸ਼ਮਸ਼ੇਰ ਸਿੰਘ ਰਾਹੀਂ ਉਕਤ ਵਾਈਕਲਾਂ ਦਾ 6 ਲੱਖ ਰੁਪਏ ਜੁਰਮਾਨਾ ਹੋਣ ਦਾ ਡਰਾਵਾ ਦੇ ਕੇ ਤੇ ਨਾਜਾਇਜ਼ ਮਾਈਨਿੰਗ ਸੰਬੰਧੀ ਕੋਈ ਕਾਰਵਾਈ ਨਾ ਕਰਨ ਬਦਲੇ ਡੇਢ ਲੱਖ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ | ਉਕਤ ਰਕਮ ਵਿਚੋਂ 70 ਹਜ਼ਾਰ ਰੁਪਏ (45000 ਨਕਦ ਤੇ 25000 ਰੁਪਏ ਯੂ. ਪੀ. ਆਈ. ਅਕਾਊਾਟ ਰਾਹੀਂ) ਸ਼ਮਸ਼ੇਰ ਸਿੰਘ ਦੇ ਵਾਕਫਕਾਰ ਅਮਰਜੀਤ ਥਿੰਦ (ਚਾਹ ਵਾਲਾ) ਦੇ ਖਾਤੇ ਵਿਚ ਟਰਾਂਸਫਰ ਕਰਵਾ ਕੇ ਹਾਸਿਲ ਕਰਨ ਉਪਰੰਤ ਸ਼ਿਕਾਇਤ ਕਰਤਾ ਦਾ ਟਿੱਪਰ ਤੇ ਮੋਟਰਸਾਈਕਲ ਛੱਡ ਦਿੱਤਾ ਸੀ | ਉਪਰੰਤ 30 ਜੂਨ ਨੂੰ ਸ਼ਿਕਾਇਤਕਰਤਾ ਵਲੋਂ 40 ਹਜ਼ਾਰ ਰੁਪਏ ਹੋਰ ਉਕਤ ਯੂ. ਪੀ. ਆਈ. ਅਕਾਊਾਟ ਵਿਚ ਟ੍ਰਾਂਸਫਰ ਕੀਤੇ ਗਏ ਸਨ | ਇਸ ਤਰ੍ਹਾਂ ਕੁਲ 1 ਲੱਖ 10 ਹਜ਼ਾਰ ਰੁਪਏ ਹਾਸਿਲ ਕੀਤੇ ਗਏ ਸਨ | ਜਿਸ 'ਚੋਂ 45000 ਹਜ਼ਾਰ ਨਕਦ ਤੇ 65000 ਰੁਪਏ ਯੂ. ਪੀ. ਆਈ. ਅਕਾਊਾਟ ਰਾਹੀਂ ਸ਼ਮਸ਼ੇਰ ਸਿੰਘ ਦੇ ਵਾਕਫਕਾਰ ਅਮਰਜੀਤ ਥਿੰਦ (ਚਾਹ ਵਾਲਾ) ਦੇ ਖਾਤੇ ਵਿਚ ਟਰਾਂਸਫਰ ਕੀਤੇ ਗਏ ਸਨ | ਉਪਰੰਤ ਸ਼ਮਸ਼ੇਰ ਸਿੰਘ ਉਕਤ ਵਲੋਂ ਸ਼ਿਕਾਇਤਕਰਤਾ ਨੂੰ ਬਾਕੀ ਦੇ 40000 ਦੇਣ ਲਈ ਕਿਹਾ ਗਿਆ ਜਿਹੜੇ ਕਿ ਰਿਸ਼ਵਤ ਦੀ ਰਕਮ ਦਾ ਬਕਾਇਆ ਹਾਸਿਲ ਕਰਨਾ ਹਾਲੇ ਬਾਕੀ ਸੀ | ਸ਼ਿਕਾਇਤ ਦੀ ਪੜਤਾਲ ਦੌਰਾਨ ਉਕਤ ਦਾ ਰੋਲ ਸਾਹਮਣੇ ਆਉਣ 'ਤੇ ਇਨ੍ਹਾਂ ਚਾਰਾਂ 'ਤੇ ਪਰਚਾ ਦਰਜ ਕਰਕੇ ਤਿੰਨ ਵਿਅਕਤੀਆਂ ਜਿੰਦਰਪਾਲ ਸਿੰਘ ਗਾਰਡ, ਸ਼ਮਸ਼ੇਰ ਸਿੰਘ ਡੇਲੀਵੇਜ ਅਤੇ ਅਮਰਜੀਤ ਥਿੰਦ (ਚਾਹ ਵਾਲਾ) ਨੂੰ ਗਿ੍ਫਤਾਰ ਕਰ ਲਿਆ ਗਿਆ ਸੀ | ਵਿਜੀਲੈਂਸ ਬਿਊਰੋ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਚਿਰਾਗ ਲਖੋਤਰਾ ਬਲਾਕ ਅਫਸਰ ਬਣ ਵਿਭਾਗ ਨਵਾਂਸ਼ਹਿਰ ਨੂੰ ਗਿ੍ਫਤਾਰ ਕਰਨ ਲਈ ਉਸ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ 'ਤੇ ਦਬਸ਼ ਦਿੱਤੀ ਜਾ ਰਹੀ ਸੀ | ਅੱਜ ਵਣ ਅਧਿਕਾਰੀ ਚਿਰਾਗ ਲਖੋਤਰਾ ਵਲੋਂ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਗਿਆ | ਜਿਥੋਂ ਵਿਜੀਲੈਂਸ ਵਿਭਾਗ ਨੇ ਗਿ੍ਫਤਾਰ ਕਰਕੇ ਇਕ ਦਿਨ ਦਾ ਰਿਮਾਂਡ ਪ੍ਰਾਪਤ ਕਰ ਲਿਆ ਹੈ | ਇਸ ਮੌਕੇ ਵਿਭਾਗ ਦੇ ਅਧਿਕਾਰੀ ਡੀ. ਐਸ. ਪੀ. ਲਖਵਿੰਦਰ ਸਿੰਘ ਔਜਲਾ, ਇੰਸਪੈਕਟਰ ਚਮਕੌਰ ਸਿੰਘ, ਅਰੁਣ ਚੇਚੀ, ਅਮਰਜੀਤ ਸਿੰਘ, ਏ. ਐਸ. ਆਈ. ਹਰਵਿੰਦਰ ਸਿੰਘ ਤੇ ਸਰਬਜੀਤ ਕੌਰ ਵੀ ਹਾਜ਼ਰ ਸਨ |
ਰਿਸ਼ਵਤ ਦੇ ਕੇਸ 'ਚ ਭਗੌੜੇ ਚਿਰਾਗ ਲਖੋਤਰਾ ਦੀ ਵਿਜੀਲੈਂਸ ਨੇ ਪਾਈ ਗਿ੍ਫਤਾਰੀ
ਅਜੀਤ ਡੈਸਕ
19-05-2026