ਨਵਾਂਸ਼ਹਿਰ, 19 ਮਈ (ਜਸਬੀਰ ਸਿੰਘ ਨੁਰਪੁਰ) - ਗਰੀਬ ਵਰਗ ਦੇ ਲੋਕਾਂ ਦੀ ਅਵਾਜ਼ ਅਤੇ ਦੋਆਬੇ ਦੇ ਨਿਧੜਕ ਲੀਡਰ ਦੀਆਂ ਸੇਵਾਵਾਂ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਨੇ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਐਸ. ਸੀ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਜਤਿੰਦਰ ਸਿੰਘ ਅਟਵਾਲ ਕੋਆਡੀਨੇਟਰ ਨਗਰ ਕੌਂਸਲ ਰੋਪੜ ਨੇ ਕੀਤਾ | ਉਨ੍ਹਾਂ ਕਿਹਾ ਬੀਤੇ ਦਿਨ ਉਹ ਟਕਸਾਲੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੀ ਕੇਂਦਰੀ ਅਤੇ ਪੰਜਾਬ ਹਾਈਕਮਾਂਡ ਚੰਡੀਗੜ੍ਹ ਦੀ ਅਗਵਾਈ ਹੇਠ ਭਾਜਪਾ ਵਿੱਚ ਸਾਮਲ ਹੋਏ ਹਨ | ਪ੍ਰਧਾਨ ਲੱਕੀ ਤੇ ਐਡਵੋਕੇਟ ਵਿਸ਼ਾਲ ਸਰਮਾ ਅਤੇ ਕਰਨ ਦੀਵਾਨ, ਮੰਡਲ ਪ੍ਰਧਾਨ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਚੇਤ ਰਾਮ ਰਤਨ ਨੂੰ ਨਵ ਨਿਯੁਕਤ ਭਾਜਪਾ ਮੋਰਚਾ ਐਸ. ਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਗਾ ਕੇ ਨਵਾਜਿਆ ਹੈ | ਚੇਤ ਰਾਮ ਰਤਨ ਨੇ ਕਿਹਾ ਕਿ ਮੈ ਪਾਰਟੀ ਨੂੰ ਜ਼ਿਲ੍ਹਾ ਪੱਧਰ ਤੋਂ ਇਲਾਵਾ ਦੋਆਬਾ ਪੱਧਰ ਬੀ.ਜੇ.ਪੀ ਨੂੰ ਪ੍ਰਫੁੱਲਿਤ ਕਰਨ ਲਈ ਦਿਨ ਰਾਤ ਕੰਮ ਕਰਨ ਦਾ ਭਰੋਸਾ ਦਿੰਦਾ ਹਾਂ |