18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਹਿਰੀ ਵਿਭਾਗ ਵਲੋਂ ਕਰਾਸ ਰੈਗੂਲੇਟਰ ਪ੍ਰਾਜੈਕਟ ਨੂੰ 10 ਦਿਨਾਂ 'ਚ ਕੀਤਾ ਜਾਵੇਗਾ ਮੁਕੰਮਲ

ਅਜੀਤ ਡੈਸਕ 21-05-2026
ਕਾਠਗੜ੍ਹ, 20 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਨਹਿਰੀ ਵਿਭਾਗ ਦੇ ਇਰੀਗੇਸ਼ਨ ਵਿਭਾਗ ਵਲੋਂ ਪਿੰਡ ਪਨਿਆਲੀ ਖੁਰਦ ਰਾਮਗੜ੍ਹ 'ਚ ਸ਼ੁਰੂ ਕੀਤੇ ਗਏ ਕਰਾਸ ਰੈਗੂਲੇਟਰ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਜਿਸਨੂੰ ਵਿਭਾਗ ਦੇ ਵਲੋਂ 10 ਦਿਨਾਂ ਵਿੱਚ ਮੁਕੰਮਲ ਕਰਨ ਦਾ ਦਾਵਾ ਕੀਤਾ ਜਾ ਰਿਹਾ | ਵਿਭਾਗ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀ ਨਹਿਰੀ ਪਾਣੀ ਦੀ ਸਮਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ | ਕੜਾਕੇ ਦੀ ਪੈ ਰਹੀ ਧੁੱਪ ਵਿੱਚ ਕਰਮਚਾਰੀਆਂ ਵਲੋਂ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ | ਜਦੋਂ ਇਸ ਸਬੰਧ ਵਿੱਚ ਡ੍ਰੇਨ ਵਿਭਾਗ ਦੇ ਐਸ.ਡੀ.ਓ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਰੀਗੇਸ਼ਨ ਵਿਭਾਗ ਵਲੋਂ ਜੋ ਨਹਿਰੀ ਪਾਣੀ ਖੇਤਾਂ ਨੂੰ ਸਿੰਚਾਈ ਦੇ ਲਈ ਦੇਣਾ ਹੈ, ਉਸ ਦੇ ਲਈ ਕਰਾਸ ਰੈਗੂਲੇਟਰ ਪ੍ਰੋਜੈਕਟ ਨੂੰ 10 ਦਿਨਾਂ ਵਿੱਚ ਮੁਕੰਮਲ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਹਲ ਕਰ ਦਿੱਤਾ ਜਾਵੇਗਾ | ਉਨ੍ਹਾਂ ਦੀ ਟੀਮ ਵਲੋਂ ਇਸ ਕੰਮ ਨੂੰ ਮੁਕੰਮਲ ਕਰਨ ਲਈ ਟੀਮਾਂ ਵੱਲੋਂ ਰਾਤ-ਦਿਨ ਕਰਕੇ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ |
ਪਿਛਲੀ ਖ਼ਬਰ ਮੁਰੰਮਤ ਤੋਂ ਬਾਅਦ ਸੜਕ ਕਿਨਾਰੇ ਪਿਆ ਮਲਬਾ ਦੇ ਰਿਹਾ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਛੇਤੀ ਹੀ ਚੋਣਾਂ ਸੰਬੰਧੀ ਤਿਆਰ ਕੀਤੀ ਜਾਵੇਗੀ ਵਿਸ਼ੇਸ਼ ਰਣਨੀਤੀ-ਹਨੀ ਟੌਂਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।