18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ (ਨਿਊਜਰਸੀ) ਵਿਖੇ ਕਰਵਾਏ ਦਸਤਾਰ ਮੁਕਾਬਲੇ

ਅਜੀਤ ਡੈਸਕ 21-05-2026
ਨਵਾਂਸ਼ਹਿਰ, 20 ਮਈ (ਦੀਦਾਰ ਸਿੰਘ ਸ਼ੇਤਰਾ)-ਬੀਤੇ ਦਿਨੀਂ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਕਾਰਟਰੇਟ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਬੱਚੇ-ਬੱਚੀਆਂ ਤੇ ਨੌਜਵਾਨ ਵਿਦਿਆਰਥੀਆਂ ਨੂੰ ਦਸਤਾਰ, ਕੇਸਕੀ ਅਤੇ ਦੁਮਾਲਾ ਸਜਾਉਣ ਦੇ ਅਭਿਆਸ ਕੈਂਪ ਲਾਉਣ ਉਪਰੰਤ 'ਦਸਤਾਰ ਸਜਾਉਣ ਮੁਕਾਬਲੇ' ਕਰਵਾਏ ਜਾਂਦੇ ਹਨ | ਇਸ ਸੰਬੰਧੀ ਪਿਆਰਾ ਸਿੰਘ ਨਵਾਂਸ਼ਹਿਰ ਨੇ ਅਜੀਤ ਨੂੰ ਦੱਸਿਆ ਕਿ ਇਸੇ ਲੜੀ 'ਚ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ 'ਦਸਤਾਰ ਸਜਾਉਣ ਮੁਕਾਬਲਾ' ਕਰਵਾਇਆ | ਇਸ ਮੁਕਾਬਲੇ ਵਿਚ ਵੱਖ-ਵੱਖ ਗਰੁੱਪਾਂ ਦੇ 42 ਪ੍ਰਤੀਯੋਗੀਆਂ ਬੱਚੇ ਬੱਚੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਬਾਅਦ ਵਿਚ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਸਨਮੁਖ ਸਨਮਾਨਿਤ ਕੀਤਾ | ਮੁਕਾਬਲਿਆਂ ਦਾ ਸੰਚਾਲਨ ਸ. ਦਲਜੋਤ ਸਿੰਘ ਤੇ ਪਰਮਿੰਦਰ ਸਿੰਘ ਨੇ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਇੰਦਰਜੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਹਰਦੇਵ ਸਿੰਘ, ਕਮੇਟੀ ਸਰਪ੍ਰਸਤ ਗੁਦਾਵਰ ਸਿੰਘ, ਚੇਅਰਮੈਨ ਬਰਜਿੰਦਰ ਸਿੰਘ, ਸਾਬਕਾ ਕਮੇਟੀ ਪ੍ਰਧਾਨ ਜਤਿੰਦਰ ਸਿੰਘ, ਪਿਆਰਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਪਿ੍ਤਪਾਲ ਸਿੰਘ, ਗੁਰਪਾਲ ਸਿੰਘ ਅਦਾਰਾ ਸਬਜੀ ਮੰਡੀ, ਦਸਤਾਰ ਟਰੇਨਰ ਅੰਮਿ੍ਤਪਾਲ ਸਿੰਘ ਕਾਰਟਰੇਟ ਤੇ ਸਰਬਜੀਤ ਸਿੰਘ ਖਾਲਸਾ ਨਿਊਯਾਰਕ, ਪਿ੍ਤਪਾਲ ਸਿੰਘ ਦਿਹਾਣਾ ਤੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਵੈਸ਼ਨੋ ਦੇਵੀ ਮੰਦਰ ਕਾਠਗੜ੍ਹ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਜੋੜ ਮੇਲਾ ਕਾਠਗੜ੍ਹ ਮੋੜ ਪਿੰਡ ਚਾਹਲ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।