25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਹੂਲਤਾਂ ਤੋਂ ਵਾਂਝੇ ਬੱਸ ਅੱਡੇ ਵਿਖੇ ਸਵਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ

ਅਜੀਤ ਡੈਸਕ 23-05-2026
ਬਲਾਚੌਰ, 22 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਮਹਿੰਦੀਪੁਰ ਰੋਡ 'ਤੇ ਸਥਿਤ ਸਹੂਲਤਾਂ ਤੋਂ ਵਾਂਝੇ ਬੱਸ ਅੱਡੇ ਵਿਖੇ ਗਰਮੀਆਂ ਦਾ ਮੌਸਮ ਹੋਣ ਕਾਰਨ ਰੋਜ਼ਾਨਾ ਹੀ ਸਵਾਰੀਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੰਬਾ ਸਮਾਂ ਪਹਿਲਾਂ ਟੀਨਾਂ ਦੀ ਛੱਤ ਨਾਲ ਬਣੇ ਹੋਏ ਇਸ ਬੱਸ ਅੱਡੇ ਵਿਖੇ ਨਾ ਤਾਂ ਪੱਖਿਆਂ ਦੀ ਸਹੂਲਤ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਲਈ ਵਾਟਰ ਕੂਲਰ ਦੀ ਸਹੂਲਤ ਹੈ | ਗਰਮੀਆਂ ਦੇ ਮੌਸਮ ਵਿਚ 40 ਡਿਗਰੀ ਤੋਂ ਪਾਰ ਹੋਏ ਤਾਪਮਾਨ ਦੌਰਾਨ ਟੀਨਾਂ ਦੀ ਛੱਤ ਹੇਠਾਂ ਹੋਰ ਵੀ ਜ਼ਿਆਦਾ ਗਰਮਾਹਟ ਪੈਦਾ ਹੋ ਜਾਂਦੀ ਹੈ ਜਿਸ ਨਾਲ ਬੱਸ ਅੱਡੇ ਅੰਦਰ ਸਵਾਰੀਆਂ ਦਾ ਬੈਠਣਾ ਤਪਦੇ ਹੋਏ ਭੱਠੇ 'ਤੇ ਬੈਠਣ ਦੇ ਬਰਾਬਰ ਹੋ ਜਾਂਦਾ ਹੈ | ਐਕਸਪ੍ਰੈੱਸ ਬੱਸ ਦੇ ਅੱਡਾ ਇੰਚਾਰਜ ਸਮਾਜ ਸੇਵੀ ਸਮਰਦੀਪ ਸਿੰਘ ਵਲੋਂ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਅੱਠ ਦਸ ਹੱਥ ਪੱਖੀਆਂ ਇਸ ਬੱਸ ਅੱਡੇ ਵਿਖੇ ਲਿਆ ਕੇ ਰੱਖੀਆਂ ਗਈਆਂ ਹਨ, ਜਿਨ੍ਹਾਂ ਦੇ ਸਹਾਰੇ ਬਹੁ ਗਿਣਤੀ ਸਵਾਰੀਆਂ ਹੱਥ ਪੱਖੀ ਨਾਲ ਗਰਮੀ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ | ਇਸ ਬੱਸ ਅੱਡੇ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ, ਪਠਾਣਕੋਟ ਜਾਣ ਤੱਕ ਦੀਆਂ ਸਵਾਰੀਆਂ ਰੋਜ਼ਾਨਾ ਹੀ ਬੱਸਾਂ ਦਾ ਇੰਤਜ਼ਾਰ ਕਰਦੀਆਂ ਹਨ | ਪਰ ਇਹ ਬੱਸ ਅੱਡਾ ਸਹੂਲਤਾਂ ਤੋਂ ਵਾਂਝਾ ਹੋਣ ਕਾਰਨ ਸਵਾਰੀਆਂ ਬੱਸ ਅੱਡੇ ਸਟੈਂਡ ਦੀ ਬਜਾਏ ਆਸ-ਪਾਸ ਦੇ ਦਰੱਖਤਾਂ ਦੀ ਛਾਵੇਂ ਅਤੇ ਦੁਕਾਨਾਂ 'ਚ ਬੈਠਣ ਨੂੰ ਤਰਜੀਹ ਦਿੰਦੀਆਂ ਹਨ | ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਬੱਸ ਅੱਡੇ ਨੂੰ ਪੂਰੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣ |
ਪਿਛਲੀ ਖ਼ਬਰ ਅੱਤ ਦੀ ਗਰਮੀ ਦੇ ਚਲਦੇ ਆਪਣੀ ਸਿਹਤ ਦਾ ਰੱਖੋ ਖਾਸ ਧਿਆਨ-ਡਾ. ਸੰਧੂ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਸੈਦਪੁਰ ਕਲਾਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।