01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

'ਮਨੁੱਖਤਾ ਦੀ ਸੇਵਾ' ਸੰਸਥਾ ਵਲੋਂ ਝਿੱਕਾ ਤੇ ਪਾਬਲਾ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 29-05-2026
ਬੰਗਾ, 28 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਦੀ ਸਮਾਜ ਸੇਵੀ ਸੰਸਥਾ 'ਮਨੁੱਖਤਾ ਦੀ ਸੇਵਾ ਸੁਸਾਇਟੀ' ਹਸਨਪੁਰ ਲੁਧਿਆਣਾ ਨੇ ਆਪਣੇ ਸੇਵਾ ਕਾਰਜ ਦੇ ਦਸ ਸਾਲ ਪੂਰੇ ਕਰ ਲਏ ਹਨ | ਦਸ ਸਾਲਾਂ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਸੰਸਥਾ ਦੇ ਵਿਹੜੇ ਵਿਚ ਕੀਤਾ | ਸਮਾਗਮ ਵਿਚ ਗੁਰਪ੍ਰੀਤ ਸਿੰਘ ਮਿੰਟੂ ਨੇ ਜਿਥੇ ਸੰਸਥਾ ਵਲੋਂ ਪਿਛਲੇ ਦਸ ਸਾਲਾਂ ਦੇ ਸਫਰ ਦੌਰਾਨ ਕੀਤੇ ਵੱਖ-ਵੱਖ ਸੇਵਾ ਕਾਰਜਾਂ ਬਾਰੇ ਚਾਨਣਾ ਪਾਇਆ ਉੱਥੇ ਸ: ਬਲਬੀਰ ਸਿੰਘ ਝਿੱਕਾ ਇੰਸ਼੍ਰੋਰੈਂਸ ਪੁਆਇੰਟ ਬੰਗਾ ਤੇ ਗੁਰਪ੍ਰੀਤ ਸਿੰਘ ਪਾਬਲਾ ਨਿਊ ਖੇਤੀ ਸੁਵਿਧਾ ਕੇਂਦਰ ਬੰਗਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ | ਭਾਈ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਇਨ੍ਹਾਂ ਦੋਵੇਂ ਟੀਮ ਮੈਂਬਰਾਂ 'ਤੇ ਬਹੁਤ ਮਾਣ ਹੈ | ਅੱਜ ਸਾਨੂੰ ਸ: ਝਿੱਕਾ ਤੇ ਪਾਬਲਾ ਦਾ ਸਨਮਾਨ ਕਰਕੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਹ ਦੋਵੇਂ ਸਖ਼ਸ਼ 24 ਘੰਟੇ ਸੰਸਥਾ ਲਈ ਹਰ ਸਮੇਂ ਹਰ ਤਰ੍ਹਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੇ ਹਨ | ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸ: ਝਿੱਕਾ ਤੇ ਪਾਬਲਾ ਨੇ ਭਾਈ ਜੀ ਦਾ ਅਤੇ ਸਮੂਹ ਸੰਸਥਾ ਦੇ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਸੰਸਥਾ ਲਈ ਹਰ ਵਕਤ ਤਿਆਰ ਰਹਿਣ ਦਾ ਯਕੀਨ ਦਿਵਾਇਆ | ਇਸ ਮੌਕੇ ਸੰਸਥਾ ਦੇ ਹੋਰਨਾਂ ਸੇਵਾਦਾਰਾਂ ਤੋਂ ਇਲਾਵਾ ਅਸ਼ਵਨੀ ਕੁਮਾਰ ਲੁਧਿਆਣਾ, ਸਤਿਨਾਮ ਸਿੰਘ, ਪਿ੍ਤਪਾਲ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਮੁਕਤੀ ਕੇਵਲ ਇਲਾਜ ਨਹੀਂ, ਸਮਾਜਿਕ ਪੁਨਰਵਾਸ ਦੀ ਪ੍ਰਕਿਰਿਆ ਵੀ ਹੈ-ਡਾ. ਹਰਪ੍ਰੀਤ ਸਿੰਘ ਅਗਲੀ ਖ਼ਬਰ ਪੀਰ ਬਾਬਾ ਗੁਪਤੀ ਦੇ ਅਸਥਾਨ 'ਤੇ ਠੰਢੇ-ਮਿੱਠੇ ਜਲ ਦੀ ਛਬੀਲ ਤੇ ਪ੍ਰਸ਼ਾਦ ਅਤੁੱਟ ਵਰਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।