30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹੈਡੋਬੇਟ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 08-06-2026
ਕਾਠਗੜ੍ਹ, 7 ਜੂਨ (ਹਰਸਿਮਰਨਜੋਤ ਸਿੰਘ ਕਲੇਰ)-ਨੇੜਲੇ ਪਿੰਡ ਹੈਡੋਬੇਟ ਵਿਖੇ ਸ਼ਹੀਦ ਭਾਈ ਮਨੀ ਸਿੰਘ ਯੂਥ ਵੈਲਫੇਅਰ ਸਪੋਰਟਸ ਕਲੱਬ ਹੈਡੋਬੇਟ ਵਲੋਂ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਹੇਠ ਇਕ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਹੈਡੋਬੇਟ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਨੂੰ 7100 ਰੁਪਏ ਨਕਦ ਇਨਾਮ ਤੇ ਟਰਾਫੀ ਨਾਲ ਨਿਵਾਜਿਆ | ਇਸੇ ਤਰ੍ਹਾਂ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਆਲੋਵਾਲ (ਗੜ੍ਹਸ਼ੰਕਰ) ਦੀ ਟੀਮ ਦੂਜੇ ਸਥਾਨ 'ਤੇ ਰਹੀ, ਜਿਸ ਨੂੰ 4100 ਰੁਪਏ ਨਕਦ ਤੇ ਟਰਾਫੀ ਦਿੱਤੀ ਗਈ | ਟੂਰਨਾਮੈਂਟ ਦੇ ਸਮਾਪਤੀ ਸਮਾਗਮ ਦੌਰਾਨ ਇਨਾਮਾਂ ਦੀ ਵੰਡ ਕਰਨਵੀਰ ਕਟਾਰੀਆ ਤੇ ਸਤਨਾਮ ਸਿੰਘ ਜਲਾਲਪੁਰ ਨੇ ਮਿਲ ਕੇ ਕੀਤੀ | ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਖੇਡ ਮੇਲੇ ਨੂੰ ਸਫ਼ਲ ਬਣਾਉਣ ਵਿਚ ਕਲੱਬ ਦੇ ਪ੍ਰਧਾਨ ਸੇਵਾ ਰਾਮ, ਲੱਖੀ ਤੇ ਸਰਪੰਚ ਦਾਰਾ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਇਸ ਮੌਕੇ ਸਾਬਕਾ ਸਰਪੰਚ ਗਿਆਨ ਚੰਦ, ਮੇਜਰ ਸਿੰਘ, ਸਾਬਕਾ ਸਰਪੰਚ ਚਰਨ ਦਾਸ, ਪੰਚ ਜਗਤਾਰ ਸਿੰਘ, ਪੰਚ ਸੇਠੀ, ਡਾ. ਮਨਜਿੰਦਰ ਸਿੰਘ, ਕੈਸ਼ੀਅਰ ਹਰਨੇਕ ਸਿੰਘ, ਨੂਰਾ, ਹੈਪੀ, ਕਾਕਾ, ਜਗਦੀਸ਼ ਕੁਮਾਰ, ਸਤਪਾਲ ਠੇਕੇਦਾਰ, ਪਵਨ ਕੁਮਾਰ ਠੇਕੇਦਾਰ, ਅਮਰਜੀਤ ਸੋਨੂ ਠੇਕੇਦਾਰ, ਰਾਜਕੁਮਾਰ, ਸਾਬਕਾ ਸਰਪੰਚ ਪ੍ਰੇਮ ਸਿੰਘ, ਸ਼ਿਆਮ ਲਾਲ, ਚਰਨਦਾਸ ਚੰਨਾ, ਰਿੰਕੂ ਚੌਹਾਨ, ਜੱਸੀ ਚੌਹਾਨ ਅਤੇ ਪਿੰਡ ਦੇ ਹੋਰ ਵੱਡੀ ਗਿਣਤੀ ਵਿਚ ਮੁਹਤਬਰ ਸੱਜਣ ਤੇ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਕਮਲਜੀਤ ਮਝੋਟ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।