30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੈਂਟਰ ਯੂਨੀਅਨ ਤੇ ਟੈਂਪੂ ਯੂਨੀਅਨ ਨੇ ਮਿਲ ਕੇ ਲਗਾਈ ਨਿੰਬੂ ਪਾਣੀ ਦੀ ਛਬੀਲ

ਅਜੀਤ ਡੈਸਕ 08-06-2026
ਕਾਠਗੜ੍ਹ/ ਰੱਤੇਵਾਲ 7 ਜੂਨ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਸਥਿਤ ਕਾਠਗੜ੍ਹ ਮੋੜ ਵਿਖੇ ਕੈਂਟਰ ਯੂਨੀਅਨ ਤੇ ਟੈਂਪੂ 407 ਯੂਨੀਅਨ ਵਲੋਂ ਸਾਂਝੇ ਤੌਰ 'ਤੇ ਨਿੰਬੂ ਪਾਣੀ ਦੀ ਛਬੀਲ ਲਗਾਈ ਗਈ | ਇਹ ਛਬੀਲ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਲਗਾਈ ਗਈ | ਛਬੀਲ ਦੀ ਸ਼ੁਰੂਆਤ ਮੌਕੇ ਸੰਤ ਬਾਬਾ ਦੀਦਾਰ ਸਿੰਘ ਕਿਸ਼ਨਪੁਰ ਭਰਥਲਾ ਵਾਲਿਆਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਉਪਰੰਤ ਪ੍ਰਸ਼ਾਦ ਵੰਡ ਕੇ ਛਬੀਲ ਸ਼ੁਰੂ ਕੀਤੀ ਗਈ | ਯੂਨੀਅਨ ਦੇ ਮੈਂਬਰਾਂ ਵੱਲੋਂ ਹਾਈਵੇ ਤੋਂ ਲੰਘਣ ਵਾਲੇ ਹਰ ਆਉਣ-ਜਾਣ ਵਾਲੇ ਵਾਹਨ ਨੂੰ ਰੋਕ ਕੇ ਰਾਹਗੀਰਾਂ ਨੂੰ ਸ਼ਰਧਾਪੂਰਵਕ ਨਿੰਬੂ ਪਾਣੀ ਪਿਲਾਇਆ | ਇਸ ਮੌਕੇ ਬਾਬਾ ਦੀਦਾਰ ਸਿੰਘ ਤੋਂ ਇਲਾਵਾ ਪ੍ਰਧਾਨ ਧਰਮਚੰਦ ਕੋਹਲੀ, ਸੁਸ਼ੀਲ ਕੁਮਾਰ ਕੋਹਲੀ, ਮੇਜਰ ਸਿੰਘ, ਪ੍ਰਵੀਣ ਕੁਮਾਰ, ਅਵਤਾਰ ਸਿੰਘ, ਕੁਲਵੀਰ ਸਿੰਘ, ਚਰਨਜੀਤ ਸਿੰਘ, ਜਸਪਾਲ, ਬਲਬੀਰ ਸਿੰਘ, ਬਾਲੀ ਰਾਮ, ਸਰਵਜੀਤ ਸਿੰਘ, ਰਵੀ ਕੁਮਾਰ, ਕਮਲਜੀਤ, ਮੰਗਤ ਸਿੰਘ, ਸ਼ੰਟੀ ਖੇਪੜ, ਬਾਲ ਕਿ੍ਸ਼ਨ, ਪਰਮਜੀਤ ਅਤੇ ਸਤੀਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਯੂਨੀਅਨ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੁੱਧ ਵਾਤਾਵਰਨ ਬਗੈਰ ਚੰਗੀ ਸਿਹਤ ਦੀ ਆਸ ਅਧੂਰੀ-ਡਾ. ਨੀਨਾ ਸ਼ਾਂਤ ਅਗਲੀ ਖ਼ਬਰ ਛਬੀਲ ਤੇ ਲੰਗਰ ਲਾਗਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।