06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਲਾਕ ਸੜੋਆ ਦੀਆਂ ਿਲੰਕ ਸੜਕਾਂ 'ਤੇ ਕਦੋਂ ਪਵੇਗੀ ਪ੍ਰੀਮਿਕਸ ਜਿੱਤੇ ਹੋਏ ਨੇਤਾ ਨਹੀਂ ਦੇ ਰਹੇ ਧਿਆਨ-ਲੱਕੀ

ਅਜੀਤ ਡੈਸਕ 09-06-2026
ਸੜੋਆ, 8 ਜੂਨ (ਹਰਮੇਲ ਸਹੂੰਗੜਾ)-ਸਰਕਾਰ ਨੇ ਸੱਤਾ 'ਚ ਆਉਣ ਲਈ ਆਮ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਤੇ ਸਰਕਾਰ ਸਤਾ 'ਚ ਬੈਠਦਿਆਂ ਹੀ ਇਹ ਸਭ ਕੁੱਝ ਭੁੱਲ ਗਈ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਨੇ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਨੂੰ ਹਰ ਸਹੂਲਤਾਂ ਦਿੱਤੇ ਜਾਣ ਦੇ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਵਿਕਾਸ ਪੱਖੋਂ ਧਿਆਨ ਬਿਲਕੁਲ ਉਠ ਚੁੱਕਾ ਹੈ | ਉਨ੍ਹਾਂ ਬਲਾਕ ਸੜੋਆ ਦੇ ਪਿੰਡਾਂ ਦੀਆਂ ਿਲੰਕ ਸੜਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਿਲੰਕ ਸੜਕਾਂ ਨੂੰ ਪੁੱਟਿਆਂ ਨੂੰ ਇਕ ਸਾਲ ਬੀਤ ਗਿਆ ਹੈ | ਸਰਕਾਰ ਵਲੋਂ ਹਲੇ ਤੱਕ ਉਨ੍ਹਾਂ ਸੜਕਾਂ 'ਤੇ ਪ੍ਰੀਮਿਕਸ ਨਹੀਂ ਪਾਈ ਗਈ | ਮੋਟਰ ਗੱਡੀਆਂ ਤੇ ਹੋਰ ਵਹੀਕਲਾਂ ਦਾ ਲੰਘਣਾ ਬਹੁਤ ਹੀ ਔਖਾ ਹੋ ਰਿਹਾ ਹੈ | ਪੱਥਰ ਖਿਲਰੇ ਪਏ ਹੋਣ ਕਰਕੇ ਗੱਡੀਆਂ ਮੋਟਰਾਂ ਦਾ ਨੁਕਸਾਨ ਕਰ ਰਹੇ ਹਨ | ਉਨ੍ਹਾਂ ਕਿਹਾ ਜਿਵੇਂ ਸੜੋਆ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਪੈਲੀ ਤੋਂ ਅਟਾਲ ਮਜਾਰਾ, ਕਰੀਮਪੁਰ ਧਿਆਨੀ ਤੋਂ ਕਟਵਾਰਾ, ਸੜੋਆ ਤੋਂ ਕਰੀਮਪੁਰ ਧਿਆਨੀ, ਸੜੋਆ ਤੋਂ ਸਹੂੰਗੜਾ ਤੇ ਪਿੰਡ ਦੀ ਬਾਹਰਲੀ ਫਿਰਨੀ ਤੇ ਸਹੂੰਗੜਾ ਤੋਂ ਚੱਕ ਗੁਜਰਾਂ ਆਦਿ ਸੜਕਾਂ 'ਤੇ ਪ੍ਰੀਮਿਕਸ ਪਾਉਣਾ ਬਾਕੀ ਹੈ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁੱਕ ਦੇ ਭਾਅ ਦੁੱਗਣੇ ਹੋ ਜਾਣ ਨਾਲ ਇਨ੍ਹਾਂ ਸੜਕਾਂ ਦਾ ਕੰਮ ਬਾਕੀ ਪਿਆ ਹੈ | ਉਨ੍ਹਾਂ ਕਿਹਾ ਬਲਾਕ ਬਲਾਚੌਰ ਦੀਆਂ ਵੀ ਕਾਫੀ ਸੜਕਾਂ 'ਤੇ ਪ੍ਰੀਮਿਕਸ ਪਾਉਣਾ ਬਾਕੀ ਹੈ | ਉਨ੍ਹਾਂ ਕਿਹਾ ਜੇਕਰ ਲੁੱਕ ਦੇ ਭਾਅ ਵੱਧ ਗਏ ਹਨ ਤਾਂ ਸਰਕਾਰ ਪਿੰਡਾਂ ਦੀਆਂ ਫਿਰਨੀਆਂ ਨੂੰ ਕੰਕਰੀਟ ਨਾਲ ਬਣਾਉਣ ਦਾ ਯਤਨ ਕਰੇ | ਓਧਰ ਕੁਝ ਜਥੇਬੰਦੀਆਂ ਨੇ ਸਰਕਾਰ ਤੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਤੋਂ ਮੰਗ ਕੀਤੀ ਹੈ ਕਿ ਪੁੱਟੀਆਂ ਹੋਈਆਂ ਸੜਕਾਂ 'ਤੇ ਜਲਦੀ ਹੀ ਪ੍ਰੀਮਿਕਸ ਪੁਆਈ ਜਾਵੇ ਤਾਂ ਜੋ ਰਾਹਗੀਰਾਂ ਲਈ ਆਉਣਾ-ਜਾਣਾ ਸੁਖਾਲਾ ਹੋ ਜਾਵੇ |
ਪਿਛਲੀ ਖ਼ਬਰ ਕਾਵਿ ਪੁਸਤਕ 'ਰੋਹਲੇ ਬਾਣ' 'ਤੇ ਪਾਠਕ ਸੱਥ ਵਲੋਂ ਵਿਚਾਰ ਚਰਚਾ ਅਗਲੀ ਖ਼ਬਰ ਵੋਟਰ ਮੈਪਿੰਗ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 615 ਪੋਲਿੰਗ ਬੂਥਾਂ 'ਤੇ ਲਗਾਏ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।