07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦੀ ਯਾਦ 'ਚ ਦੋ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸਮਾਪਤ

ਅਜੀਤ ਡੈਸਕ 09-06-2026
ਕਟਾਰੀਆਂ, 8 ਜੂਨ (ਪ੍ਰੇਮੀ ਸੰਧਵਾਂ)-ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਰੌਜ਼ਾ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਅਗਵਾਈ 'ਚ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਦੀ ਯਾਦ 'ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਮਨਾਇਆ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਉਧੋ ਸ਼ਾਹ ਚਿਸ਼ਤੀ ਦਾ ਆਸ਼ੀਰਵਾਦ ਲਿਆ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਕਿਹਾ ਕਿ ਜੇਕਰ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਉਧੋ ਸ਼ਾਹ ਚਿਸ਼ਤੀ ਆਦਿ ਅੱਲਾ ਦੇ ਸ਼ਾਹੀ ਫਕੀਰਾਂ ਵਾਂਗ ਹਰ ਵਿਅਕਤੀ ਮੋਹ ਮਾਇਆ ਦੇ ਚੱਕਰਾਂ ਤੋਂ ਦੂਰ ਰਹਿ ਕੇ ਅੱਲਾ ਦੀ ਬੰਦਗੀ ਕਰੇ ਤਾਂ ਉਸ ਇਨਸਾਨ ਦੇ ਚੌਰਾਸੀ ਦੇ ਸਾਰੇ ਚੱਕਰ ਭਸਮ ਹੋ ਜਾਂਦੇ ਹਨ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਸਮਾਗਮ ਵਿਚ ਪਹੁੰਚੇ ਫਕੀਰਾਂ ਦਾ ਜਿਥੇ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਦਾ ਸਨਮਾਨ ਵੀ ਕੀਤਾ | ਸਮਾਗਮ ਦੇ ਆਖਰੀ ਦਿਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਸਰਬੱਤ ਦੇ ਭਲੇ ਤੇ ਨਗਰ ਦੀ ਸੁੱਖ ਸ਼ਾਂਤੀ ਲਈ ਅੱਲਾ ਅੱਗੇ ਫਰਿਆਦ ਕੀਤੀ | ਇਸ ਮੌਕੇ ਅਮਰਜੀਤ ਸਿੰਘ ਕਲਸੀ, ਸੋਨੂੰ, ਮੁਖਤਿਆਰ ਸਿੰਘ, ਅਮਰੀਕ ਸਿੰਘ, ਸਦਾ ਰਾਮ, ਅਮਰਜੀਤ ਸਿੰਘ, ਪ੍ਰਸ਼ੋਤਮ ਲਾਲ, ਪਰਮਵੀਰ ਪੰਮੀ, ਸੋਮਨਾਥ, ਅਕਾਸ਼ਦੀਪ, ਬੀਬੀ ਆਸ਼ਾ ਦੇਵੀ, ਬਖਸ਼ੋ ਰਾਣੀ, ਸੁਦੇਸ਼ ਕੁਮਾਰੀ, ਗੁਰਮੇਲ ਰਾਮ, ਰਾਣਾ ਜੱਖੂ, ਸਤਨਾਮ ਸਿੰਘ, ਰਾਮ ਲਾਲ ਕੰਗਰੌੜ, ਮਹਿੰਦਰ ਪਾਲ ਬੰਗਾ, ਜਸਵਿੰਦਰ ਸਿੰਘ, ਰਕੇਸ਼ ਕੁਮਾਰ, ਜੋਤੀ, ਸੰਦੀਪ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਦੇ ਅਵਤਾਰ ਦਿਵਸ ਸਮਾਗਮ ਦੀ ਤਿਆਰੀ ਸੰਬੰਧੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸੇਵਾਦਰਾਂ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਪੰਜਾਬ ਸਰਕਾਰ ਦਾ ਇਤਿਹਾਸਕ ਕਦਮ-ਢੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।