24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ਼ ਨੂੰ ਤਰੱਕੀ ਵੱਲ ਤੋਰ ਸਕਦੀ ਹੈ-ਖ਼ਾਲਸਾ

ਕਿਸਾਨ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਮਹਿੰਦਰ ਪਾਲ ਸਿੰਘ ਖ਼ਾਲਸਾ ਤੇ ਪ੍ਰਦਰਸ਼ਨੀ ਦੇਖਦੇ ਹੋਏ ਕਿਸਾਨਾਂ ਸਮੇਤ ਮਾਹਿਰ ਅਧਿਕਾਰੀ | ਅਜੀਤ ਤਸਵੀਰਾਂ <br/> 11-06-2026
ਨਵਾਂਸ਼ਹਿਰ, 10 ਜੂਨ (ਦੀਦਾਰ ਸਿੰਘ ਸ਼ੇਤਰਾ)-ਸਿਆਲ੍ਹੂ ਮੱਕੀ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਰਵ ਭਰਤ ਕੁਮਾਰ ਅਤੇ ਅਸ਼ਵਨੀ ਕੁਮਾਰ ਖੇਤਰੀ ਅਧਿਕਾਰੀ ਅਡਵਾਂਟਾ ਇੰਟਰਪ੍ਰਾਈਜਜ ਨੇ ਇੱਕ ਕਿਸਾਨ ਮਿਲਣੀ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਿਛੇਤੀਆਂ ਬੀਜੀਆਂ ਗਈਆਂ ਫਸਲਾਂ ਵੱਢਦੇ ਹਾਂ, ਤਾਂ ਸੌਣੀ ਦੀ ਫ਼ਸਲ ਬੀਜਣ ਤੱਕ ਦੇ ਘੱਟ ਸਮੇਂ ਦੀਆਂ ਫਸਲਾਂ ਦੇ ਰੂਪ 'ਚ ਬਸੰਤ ਰੁੱਤ ਕਿਸਾਨ ਅਕਸਰ ਮਾਂਹ ਤੇ ਤੋਰੀਏ ਆਦਿ ਫਸਲਾਂ ਬੀਜਿਆ ਕਰਦਾ ਸੀ | ਜਿਸ ਤੋਂ ਬਹੁਤ ਘੱਟ ਝਾੜ ਕਾਰਨ ਕਿਸਾਨ ਦੀ ਮਿਹਨਤ ਦਾ ਮੁੱਲ ਵੀ ਨਹੀਂ ਸੀ ਮੁੜਦਾ | ਪਰ ਨਵੀਆਂ ਖੋਜਾਂ ਤਹਿਤ ਸਿਆਲੂ ਮੱਕੀ ਨੇ ਪੰਜਾਹ ਤੋਂ ਸੱਠ ਕਵਿੰਟਲ ਝਾੜ ਦੇ ਕੇ ਕਿਸਾਨ ਦੀ ਆਰਥਿਕਤਾ ਨੂੰ ਨਵਾਂ ਹੁਲ੍ਹਾਰਾ ਦਿਤਾ ਹੈ | ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਮਹਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਖੇਤੀਬਾੜੀ ਇਕ ਧੰਦਾ ਹੀ ਨਹੀਂ, ਇਹ ਇੱਕ ਸੇਵਾ ਮਿਸ਼ਨ ਵੀ ਹੈ | ਕਿਸਾਨ ਫਸਲ ਦੀ ਸਫਲਤਾ ਲਈ ਕੁਦਰਤੀ ਆਫਤਾਂ ਨਾਲ ਵੀ ਜੂਝਦਾ ਹੈ | ਬੀਜ ਦੀ ਸਹੀ ਚੋਣ ਹੀ ਕਿਸਾਨ ਨੂੰ ਉਸਦੀ ਆਰਥਿਕ ਨੂੰ ਸੁਧਾਰਨ ਵਿੱਚ ਸਹਾਈ ਹੋ ਸਕਦੀ ਹੈ | ਉਹਨਾਂ ਕਿਹਾ ਕਿ ਮੱਕੀ ਦੀ ਫਸਲ ਕੁਆਲਟੀ ਪੱਖੋਂ ਐਥਾਨੋਲ ਜਿਹੜੀ ਪੈਟਰੋਲ ਅਤੇ ਡੀਜ਼ਲ ਦਾ ਬਦਲ ਵੀ ਹੈ, ਏ.ਡੀ.ਬੀ 745 ਹਰ ਪੱਖੋਂ ਸਫ਼ਲ ਪਾਈ ਗਈ ਹੈ | ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ਼ ਦੀ ਮਜ਼ਬੂਤ ਆਰਥਿਕਤਾ ਦੀ ਨੀਂਹ ਹੈ | ਇਸ ਮੌਕੇ ਬਲਵੀਰ ਸਿੰਘ, ਅਮਰੀਕ ਸਿੰਘ, ਦੀਪਕ ਕੁਮਾਰ, ਚਰਨਜੀਤ ਸਿੰਘ, ਹਰੀਸ਼ ਛਾਬੜਾ, ਪਰਮਿੰਦਰ ਸਿੰਘ, ਅਭਿਸ਼ੇਕ ਰਾਣਾ, ਰੇਸ਼ਮ ਸਿੰਘ, ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ਼ ਨੂੰ ਤਰੱਕੀ ਵੱਲ ਤੋਰ ਸਕਦੀ ਹੈ-ਖ਼ਾਲਸਾ ਅਗਲੀ ਖ਼ਬਰ ਚੱਕ ਇਲਾਹੀਬਖਸ਼ ਦਾ ਸਾਲਾਨਾ ਜੋੜ ਮੇਲਾ 18 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।