25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਰਾ ਪੈਨ ਪਟਿਆਲਾ ਡੀ. ਐਸ. ਪੀ. ਦੇ ਹੱਥ ਵਿਚ ਡੰਡੇ ਦੇ ਰੂਪ ਵਿਚ ਨਜ਼ਰ ਆਇਆ : ਆਗੂ

ਅਜੀਤ ਡੈਸਕ 12-06-2026
ਜਾਡਲਾ, 11 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਦੀ ਸਤਾ ਵਿਚ ਆਉਣ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਵਲੋਂ ਵੱਡਾ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਮੇਰੇ ਹੱਥ ਵਿਚ ਹਰਾ ਪੈਨ ਆ ਗਿਆ ਤਾਂ ਮੈਂ ਪੰਜਾਬ ਦੀ ਤਕਦੀਰ ਬਦਲ ਦਿਆਂਗਾ | ਚਾਰ ਸਾਲ ਬਾਅਦ ਉਹੀ ਹਰਾ ਪੈਨ ਹੁਣ ਪਟਿਆਲਾ ਦੇ ਡੀ. ਐਸ. ਪੀ. ਦੇ ਹੱਥ ਵਿਚ ਦਿਖਾਈ ਦਿੱਤਾ ਹੈ, ਪਰ ਕਲਮ ਦੀ ਥਾਂ ਇਹ ਡੰਡੇ ਦੇ ਰੂਪ ਵਿਚ ਨਜ਼ਰ ਆ ਰਿਹਾ ਹੈ | ਇਹ ਵਿਚਾਰ ਵੱਖ-ਵੱਖ ਆਗੂਆਂ ਨੇ 'ਅਜੀਤ' ਨਾਲ ਗੱਲ ਕਰਦਿਆਂ ਕਹੇ | ਸੇਵਾ ਮੁਕਤ ਅਧਿਆਪਕ ਆਗੂ ਮਨਮੋਹਨ ਸਿੰਘ ਖੇਲਾ ਨੇ ਕਿਹਾ ਕਿ ਹਰੇ ਪੈਨ ਤੋਂ ਸਮੂਹ ਪੰਜਾਬੀਆਂ ਨੂੰ ਆਸ ਸੀ ਕਿ ਇਹ ਇਨਸਾਫ਼, ਹੱਕ, ਸੱਚ ਤੇ ਲੋਕ ਭਲਾਈ ਲਈ ਚੱਲੇਗਾ ਪਰ ਪਿਛਲੇ ਸਾਢੇ ਚਾਰ ਸਾਲ ਤੋਂ ਗੁੰਮ ਰਹਿਣ ਮਗਰੋਂ ਇਹ ਪੈਨ ਜਦੋਂ ਮੁੜ ਸਾਹਮਣੇ ਆਇਆ ਤਾਂ ਕਲਮ ਦੀ ਥਾਂ ਇਸ ਨੂੰ ਡੰਡੇ ਵਾਂਗ ਵਰਤਿਆ ਜਾ ਰਿਹਾ ਹੈ | ਡੀ. ਐਸ. ਪੀ. ਵਲੋਂ ਇਹ ਪੈਨ-ਡੰਡਾ ਫੜ੍ਹਦਿਆਂ ਹੀ ਪੰਜਾਬ ਦੀ ਫਿਜ਼ਾ ਵਿਚ ਚਰਚਾ ਛਿੜ ਗਈ ਕਿ ਹੁਣ ਹਰਾ ਪੈਨ ਸਿਰਫ਼ ਕਾਗਜ਼ਾਂ 'ਤੇ ਦਸਤਖ਼ਤ ਕਰਨ ਦਾ ਹਥਿਆਰ ਨਹੀਂ ਰਹੇਗਾ, ਸਗੋਂ ਹੱਕ ਮੰਗਣ ਵਾਲਿਆਂ ਨੂੰ ਸਿੱਧਾ ਕਰਨ ਦਾ ਸਾਧਨ ਬਣ ਜਾਵੇਗਾ | ਡੀ. ਟੀ. ਐਫ. ਦੇ ਪ੍ਰੈੱਸ ਸਕੱਤਰ ਮਾਸਟਰ ਚੰਦਰ ਸ਼ੇਖਰ ਨੇ ਕਿਹਾ ਕਿ ਹਰੇ ਪੈਨ ਨਾਲ ਨੌਜਵਾਨਾਂ ਦਾ ਭਵਿੱਖ ਲਿਖਿਆ ਜਾਵੇ ਪਰ ਜੇਕਰ ਇਸ ਦੀ ਵਰਤੋਂ ਡੰਡੇ ਵਾਂਗ ਕੀਤੀ ਗਈ ਤਾਂ ਇਹ ਲੋਕ ਰਾਜ ਦੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੋਵੇਗੀ |
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸ. ਡੀ. ਐਮ. ਨੇ ਈ-ਰਿਕਸ਼ਾ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਵਪਾਰੀਆਂ ਦੀ ਸੁਰੱਖਿਆ ਤੇ ਸੁਖਾਵੇਂ ਕਾਰੋਬਾਰੀ ਮਾਹੌਲ ਲਈ ਪੁਲਿਸ ਵਚਨਬੱਧ-ਡੀ. ਐਸ. ਪੀ. ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।